ਨਵੀਂ ਦਿੱਲੀ, 09 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੀ ਅਤੇ ਭੋਜਪੁਰੀ ਦੇ ਪ੍ਰਸਿੱਧ ਗੀਤਕਾਰ, ਕਵੀ ਅਤੇ ਉੱਘੇ ਸਾਹਿਤਕਾਰ ਕਾਸ਼ੀ ਨਿਵਾਸੀ ਪੰਡਿਤ ਹਰੀਰਾਮ ਦਿਵੇਦੀ ‘ਹਰੀ ਭਈਆ’ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ (ਮੰਗਲਵਾਰ) ਵਾਰਾਣਸੀ ਵਿੱਚ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ ਆਪਣੇ ਐਕਸ ਹੈਂਡਲ ‘ਤੇ ਇੱਕ ਸੋਗ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਲਿਖਿਆ, ‘‘ਹਿੰਦੀ ਸਾਹਿਤ ਦੇ ਮਹਾਨ ਰਚਣਹਾਰੇ ਅਤੇ ਕਾਸ਼ੀ ਨਿਵਾਸੀ ਪੰਡਿਤ ਹਰੀਰਾਮ ਦਿਵੇਦੀ ਜੀ ਦੇ ਦਿਹਾਂਤ ਤੋਂ ਦੁਖੀ ਹਾਂ। ਅੰਗਨਈਆ ਅਤੇ ਜੀਵਨਦਾਯਿਨੀ ਗੰਗਾ ਵਰਗੇ ਕਾਵਿ ਸੰਗ੍ਰਹਿ ਅਤੇ ਆਪਣੀਆਂ ਵੱਖ-ਵੱਖ ਰਚਨਾਵਾਂ ਨਾਲ ਉਹ ਹਮੇਸ਼ਾ ਸਾਡੇ ਜੀਵਨ ਵਿੱਚ ਹਾਜ਼ਰ ਰਹਿਣਗੇ। ਉਨ੍ਹਾਂ ਨੂੰ ਸ੍ਰੀ ਚਰਨਾਂ ਵਿਚ ਥਾਂ ਮਿਲੇ। ਪ੍ਰਮਾਤਮਾ ਅੱਗੇ ਮੇਰੀ ਇਹ ਪ੍ਰਾਰਥਨਾ ਹੈ।’’
87 ਸਾਲਾ ਦਿਵੇਦੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਵਾਰਾਣਸੀ ਦੇ ਮਹਿਮੂਰ ਗੰਜ ਸਥਿਤ ਮੋਤੀ ਝੀਲ ਸਥਿਤ ਆਪਣੀ ਰਿਹਾਇਸ਼ ‘ਤੇ ਸੋਮਵਾਰ ਦੁਪਹਿਰ 2:15 ਵਜੇ ਆਖਰੀ ਸਾਹ ਲਿਆ। ਪੰਡਿਤ ਹਰੀਰਾਮ ਦਿਵੇਦੀ ਦਾ ਜਨਮ 12 ਮਾਰਚ 1936 ਨੂੰ ਮਿਰਜ਼ਾਪੁਰ ਦੇ ਸ਼ੇਰਵਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੂੰ ਸਾਹਿਤ ਅਕਾਦਮੀ ਭਾਸ਼ਾ ਸਨਮਾਨ, ਰਾਹੁਲ ਸੰਕ੍ਰਿਤਯਾਨ ਪੁਰਸਕਾਰ, ਸਾਹਿਤ ਭੂਸ਼ਣ, ਸਾਹਿਤ ਸਾਰਸਵਤ ਸਨਮਾਨ ਸਮੇਤ ਕਈ ਹੋਰ ਪੁਰਸਕਾਰ ਮਿਲੇ। ਉਨ੍ਹਾਂ ਦੇ ਮੁੱਖ ਕਾਵਿ ਸੰਗ੍ਰਹਿ – ਆਂਗਨਈਆ, ਪਾਤਰੀ ਪੀਰ, ਜੀਵਨਦਾਯਨੀ ਗੰਗਾ, ਸਾਈਂ ਭਜਨਾਵਲੀ, ਪਾਣੀ ਕਹੇ ਕਹਾਨੀ, ਪਹਿਚਾਨ, ਨਾਰੀ, ਰਮਤਾ ਜੋਗੀ, ਬੈਨ ਫਕੀਰ, ਹਾਸ਼ਿਏ ਕਾ ਦਰਦ, ਨਦੀਓ ਗਇਲ ਦੁਬਰਾਯ ਆਦਿ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
