ਅਹਿਮਦਾਬਾਦ, 29 ਨਵੰਬਰ (ਹਿ. ਸ.)। ਗੁਜਰਾਤ ਦੇ ਭਾਵਨਗਰ ਦੱਖਣੀ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਸੁਨੀਲ ਓਝਾ ਦਾ ਬੁੱਧਵਾਰ ਨੂੰ ਦਿੱਲੀ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਰਹੇ ਓਝਾ ਪਿਛਲੇ ਕੁਝ ਸਮੇਂ ਤੋਂ ਬਿਹਾਰ ਵਿੱਚ ਸੰਗਠਨ ਦੇ ਸਹਿ-ਇੰਚਾਰਜ ਵਜੋਂ ਕੰਮ ਕਰ ਰਹੇ ਸਨ। ਉਹ ਕਈ ਸਾਲਾਂ ਤੋਂ ਉੱਤਰ ਪ੍ਰਦੇਸ਼ ਦੇ ਇੰਚਾਰਜ ਵੀ ਰਹੇ।
ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵਾਰਾਣਸੀ ਲਿਜਾਇਆ ਜਾਵੇਗਾ। ਉੱਥੇ ਹੀ 30 ਨਵੰਬਰ ਨੂੰ ਸਵੇਰੇ 11 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੰਗਠਨ ’ਚ ਕੱਦਵਾਰ ਆਗੂ ਹੋਣ ਕਰਕੇ ਓਝਾ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਿਹਾਰ ਦੀ ਰਣਨੀਤੀ ਲਈ ਸੰਗਠਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਓਝਾ ਮੂਲ ਰੂਪ ਵਿੱਚ ਭਾਵਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਬ੍ਰਾਹਮਣ ਭਾਈਚਾਰੇ ਵਿੱਚੋਂ ਆਉਣ ਵਾਲੇ ਓਝਾ ਬਹੁਤ ਹੀ ਜ਼ਮੀਨੀ ਪੱਧਰ ਦੇ ਆਗੂ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
