ਕਾਂਕੇਰ/ਰਾਏਪੁਰ, 01 ਦਸੰਬਰ (ਹਿ.ਸ.)। ਨਕਸਲੀਆਂ ਨੇ ਕਾਂਕੇਰ ਇਲਾਕੇ ਵਿੱਚ ਤਬਾਹੀ ਮਚਾਈ ਅਤੇ ਪੁਲਿਸ ਮੁਖ਼ਬਰ ਦੇ ਇਲਜ਼ਾਮ ਵਿੱਚ ਲੋਕ ਅਦਾਲਤ ਲਗਾ ਕੇ ਉਪ ਸਰਪੰਚ ਦਾ ਕਤਲ ਕਰ ਦਿੱਤਾ। ਨਕਸਲੀਆਂ ਨੇ ਬਕਾਇਦਾ ਪਰਚਾ ਜਾਰੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਨਕਸਲੀਆਂ ਦਾ ਪੀਐੱਲਜੀਏ ਹਫ਼ਤਾ 2 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਪਹਿਲਾਂ ਹੀ ਉਨ੍ਹਾਂ ਵੀਰਵਾਰ ਨੂੰ ਕਾਂਕੇਰ ਜ਼ਿਲ੍ਹੇ ਦੇ ਛੋਟਾ ਬੇਠੀਆ ਅਤੇ ਬਾਂਦੇ ਥਾਣਾ ਖੇਤਰ ਵਿੱਚ ਖੂਬ ਹੰਗਾਮਾ ਕੀਤਾ। ਨਕਸਲੀਆਂ ਨੇ ਪੁਲਿਸ ਮੁਖ਼ਬਰ ਦੇ ਇਲਜ਼ਾਮ ਵਿੱਚ ਕੰਦਾੜੀ ਪਿੰਡ ਦੇ ਉਪ ਸਰਪੰਚ ਰਾਮਸੂ ਕਚਲਾਮੀ ਦਾ ਲੋਕ ਦਰਬਾਰ ਲਗਾ ਕੇ ਕਤਲ ਕਰ ਦਿੱਤਾ। ਨਾਲ ਹੀ ਪੀਵੀ 62 ਵਿੱਚ ਮੋਬਾਈਲ ਟਾਵਰ ਨੂੰ ਵੀ ਅੱਗ ਲਗਾ ਦਿੱਤੀ। ਉਨ੍ਹਾਂ ਨੇ ਕਈ ਥਾਵਾਂ ‘ਤੇ ਕੱਟ ਲਗਾ ਕੇ ਪੱਕੀ ਸੜਕ ਨੂੰ ਵੀ ਪੁੱਟ ਦਿੱਤਾ।
ਕਾਂਕੇਰ ਪੁਲਿਸ ਮੁਤਾਬਕ ਮਾਮਲੇ ਦੀ ਜਾਣਕਾਰੀ ਮਿਲ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
