ਧਨਬਾਦ, 16 ਅਕਤੂਬਰ (ਹਿ.ਸ.)। ਝਾਰਖੰਡ ਦੇ ਧਨਬਾਦ ‘ਚ ਗੈਰ-ਕਾਨੂੰਨੀ ਮਾਈਨਿੰਗ ਦੌਰਾਨ ਚਾਲ ਧਸ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਹ ਘਟਨਾ ਈਸੀਐਲ ਮੁਗਮਾ ਖੇਤਰ ਦੇ ਕਪਾਸਰਾ ਆਊਟਸੋਰਸਿੰਗ ਵਿਖੇ ਵਾਪਰੀ, ਜਿੱਥੇ ਗੈਰ-ਕਾਨੂੰਨੀ ਕੋਲੇ ਦੀ ਖੁਦਾਈ ਦੌਰਾਨ ਚਾਲ ਦੇ ਧਸਣ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦਸ ਤੋਂ ਬਾਰਾਂ ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ ਹੈ। ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ‘ਚ ਰੋਸ ਹੈ।
ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਨਿਰਸਾ ਦੇ ਈਸੀਐਲ ਮੁਗਮਾ ਖੇਤਰ ਦੇ ਅਧੀਨ ਪੈਂਦੇ ਕਾਪਾਸਰਾ ਆਊਟਸੋਰਸਿੰਗ ਦੀ ਬੰਦ ਖਦਾਨ ਵਿੱਚ ਵਾਪਰਿਆ। ਇੱਥੇ ਸੋਮਵਾਰ ਭਾਵ ਅੱਜ ਤੜਕੇ ਕੁਝ ਮਜ਼ਦੂਰ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ ਸਨ। ਇਸ ਦੌਰਾਨ ਮਾਈਨ ਨੇੜੇ ਸਥਿਤ ਗਰਮ ਖਾਦ ਨਾਮਕ ਤਲਾਅ ਦਾ ਸਾਰਾ ਪਾਣੀ ਆਊਟਸੋਰਸਿੰਗ ਵਿੱਚ ਸਮਾ ਗਿਆ। ਜਿਸ ਕਾਰਨ ਇਹ ਘਟਨਾ ਵਾਪਰੀ।
ਇੱਥੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ‘ਚ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਭਾਜਪਾ ਆਗੂ ਪ੍ਰਦੀਪ ਬਾਉਰੀ ਅਤੇ ਸਮਾਜ ਸੇਵੀ ਦਾਰਾ ਬਾਉਰੀ ਮੌਕੇ ’ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਲਈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇੱਥੇ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਸ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
