ਨਵੀਂ ਦਿੱਲੀ, 25 ਨਵੰਬਰ (ਹਿ.ਸ.)। ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਦੇ ਸਾਹਾਂ ’ਤੇ ਸੰਕਟ ਜਾਰੀ ਹੈ। ਫਿਲਹਾਲ ਹਵਾ ਦੀ ਗੁਣਵੱਤਾ ਵਿੱਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪ੍ਰਦੂਸ਼ਣ ਕਾਰਨ ਦਿੱਲੀ ਦੀ ਹਵਾ ‘ਗੰਭੀਰ’ ਸ਼੍ਰੇਣੀ ‘ਚ ਪਹੁੰਚ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਅੱਜ (ਸ਼ਨੀਵਾਰ) ਸਵੇਰੇ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 400 ਨੂੰ ਪਾਰ ਕਰ ਗਿਆ ਹੈ। ਜਹਾਂਗੀਰਪੁਰੀ ਵਿੱਚ 468, ਬਵਾਨਾ ਵਿੱਚ 466, ਆਨੰਦ ਵਿਹਾਰ ਵਿੱਚ 450, ਅਸ਼ੋਕ ਵਿਹਾਰ ਵਿੱਚ 441, ਦਵਾਰਕਾ ਸੈਕਟਰ-8 ਵਿੱਚ 439, ਬੁਰਾੜੀ ਵਿੱਚ 427, ਆਈਜੀਆਈ ਹਵਾਈ ਅੱਡੇ ਵਿੱਚ 423, ਆਈਟੀਓ ਵਿੱਚ 388 ਅਤੇ ਆਯਾ ਨਗਰ ਵਿੱਚ 383 ਏਕਿਊਆਈ ਦਰਜ ਕੀਤਾ ਗਿਆ ਹੈ।
ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਸਵੇਰੇ ਆਨੰਦ ਵਿਹਾਰ ਵਿੱਚ ਏਕਿਊਆਈ 411, ਅਲੀਪੁਰ ਵਿੱਚ 432, ਵਜ਼ੀਰਪੁਰ ਵਿੱਚ 443, ਆਰਕੇਪੁਰਮ ਵਿੱਚ 422 ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਵੀਰਵਾਰ ਨੂੰ ਦਿੱਲੀ ਦਾ ਏਕਿਊਆਈ 390 ਰਿਹਾ। ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਮੁਤਾਬਕ ਅਗਲੇ ਦੋ-ਤਿੰਨ ਦਿਨਾਂ ‘ਚ ਹਵਾ ਦੀ ਰਫਤਾਰ ਆਮ ਤੌਰ ‘ਤੇ ਦਸ ਕਿਲੋਮੀਟਰ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ, ਪ੍ਰਦੂਸ਼ਕਾਂ ਨੂੰ ਫੈਲਣਾ ਸੰਭਵ ਨਹੀਂ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
