ਨਵੀਂ ਦਿੱਲੀ, 02 ਦਸੰਬਰ (ਹਿ. ਸ.)। ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ ਫਿਰ ਤੋਂ ਜ਼ਹਿਰੀਲੀ ਹੋ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ ਵਿੱਚ ਅੱਜ (ਸ਼ਨੀਵਾਰ) ਸਵੇਰੇ ਹਵਾ ਗੁਣਵੱਤਾ ਸੂਚਕ ਅੰਕ (ਏ. ਕਿਊ. ਆਈ.) ਕਈ ਖੇਤਰਾਂ ਵਿੱਚ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਪਹੁੰਚ ਗਿਆ। ਆਨੰਦ ਵਿਹਾਰ ਵਿੱਚ 388, ਅਸ਼ੋਕ ਵਿਹਾਰ ਵਿੱਚ 386, ਲੋਧੀ ਰੋਡ ਵਿੱਚ 349 ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 366 ਦਰਜ ਕੀਤਾ ਗਿਆ। ਕੁਝ ਥਾਵਾਂ ‘ਤੇ ਇਹ 450 ਤੱਕ ਪਹੁੰਚ ਗਿਆ।
ਲਗਾਤਾਰ ਜ਼ਹਿਰੀਲੀ ਹਵਾ ਵਿੱਚ ਸਾਹ ਲੈ ਰਹੇ ਦਿੱਲੀ ਦੇ ਲੋਕਾਂ ਲਈ ਦਸੰਬਰ ਦੀ ਸ਼ੁਰੂਆਤ ਵੀ ਬਹੁਤ ਪ੍ਰਦੂਸ਼ਿਤ ਰਹੀ। 2016 ਤੋਂ ਬਾਅਦ ਇਸ ਸਾਲ 1 ਦਸੰਬਰ ਨੂੰ ਸਭ ਤੋਂ ਵੱਧ ਏ. ਕਿਊ. ਆਈ. ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਕੱਲ੍ਹ (ਸ਼ੁੱਕਰਵਾਰ) ਦਿੱਲੀ ਦਾ ਏ. ਕਿਊ. ਆਈ. 372 ਸੀ ਭਾਵ ਕਿ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਿਹਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
