ਨਵੀਂ ਦਿੱਲੀ, 03 ਅਕਤੂਬਰ (ਹਿ. ਸ.)। ਡੋਮਿਨਿਕਨ ਰੀਪਬਲਿਕ ਦੀ ਉਪ ਰਾਸ਼ਟਰਪਤੀ ਰਕੇਲ ਪੇਨਾ ਰੋਡ੍ਰਿਗਜ਼ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਲਗਾਤਾਰ ਆਦਾਨ-ਪ੍ਰਦਾਨ ਅਤੇ ਸੰਪਰਕਾਂ ਰਾਹੀਂ ਭਾਰਤ ਅਤੇ ਡੋਮਿਨਿਕਨ ਗਣਰਾਜ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਬਣੀ।
ਉਪ ਰਾਸ਼ਟਰਪਤੀ ਰਕੇਲ ਪੇਨਾ ਰੌਡ੍ਰਿਗਜ਼ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਮੰਗਲਵਾਰ ਸਵੇਰੇ ਨਵੀਂ ਦਿੱਲੀ ਪਹੁੰਚੀ ਹਨ। ਉਪ ਰਾਸ਼ਟਰਪਤੀ ਰੋਡ੍ਰਿਗਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਡੋਮਿਨਿਕਨ ਦੀ ਉਪ ਰਾਸ਼ਟਰਪਤੀ ਰਕੇਲ ਪੇਨਾ ਰੋਡ੍ਰਿਗਜ਼ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਭਾਰਤ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਯਾਤਰਾ ਦਾ ਸਮਾਂ ਬਹੁਤ ਢੁਕਵਾਂ ਹੈ ਕਿਉਂਕਿ ਭਾਰਤ ਅਤੇ ਡੋਮਿਨਿਕਨ ਰੀਪਬਲਿਕ ਆਪਣੇ ਕੂਟਨੀਤਕ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧ ਨਿੱਘੇ ਅਤੇ ਦੋਸਤਾਨਾ ਹਨ, ਜੋ ਲੋਕਤੰਤਰ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਦੀ ਮਜ਼ਬੂਤ ਨੀਂਹ ਅਤੇ ਵਿਸ਼ਵ ਮੁੱਦਿਆਂ ‘ਤੇ ਵਿਚਾਰਾਂ ਦੇ ਵਿਆਪਕ ਮੇਲ-ਜੋਲ ‘ਤੇ ਆਧਾਰਿਤ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਡੋਮਿਨਿਕਨ ਰੀਪਬਲਿਕ ਲਾਤੀਨੀ ਅਮਰੀਕਾ ਵਿੱਚ ਭਾਰਤ ਦਾ 8ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਵਪਾਰਕ ਬਾਸਕਿਟ ਵਿੱਚ ਹੋਰ ਵਿਭਿੰਨਤਾ ਲਿਆਉਣ ਦੀ ਗੁੰਜਾਇਸ਼ ਹੈ। ਮੁਰਮੂ ਨੇ ਕਿਹਾ ਕਿ ਫਾਰਮਾਸਿਊਟੀਕਲ ਉਤਪਾਦਾਂ, ਸਮੁੰਦਰੀ ਵਿਗਿਆਨ, ਮੌਸਮ ਵਿਗਿਆਨ, ਆਫ਼ਤ ਲਚਕਦਾਰ ਬੁਨਿਆਦੀ ਢਾਂਚਾ ਅਤੇ ਡਿਜੀਟਲ ਭੁਗਤਾਨ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਅਤੇ ਸਾਡੇ ਤਜ਼ਰਬੇ ਅਤੇ ਮੁਹਾਰਤ ਦਾ ਆਦਾਨ-ਪ੍ਰਦਾਨ ਕਰਨ ਦੀ ਗੁੰਜਾਇਸ਼ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਮਰੱਥਾ ਨਿਰਮਾਣ ਭਾਰਤ-ਡੋਮਿਨਿਕਨ ਰੀਪਬਲਿਕ ਸਹਿਯੋਗ ਦੇ ਕੇਂਦਰੀ ਥੰਮ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਨੂੰ ਇਹ ਜਾਣ ਕੇ ਕਰਕੇ ਖੁਸ਼ੀ ਹੋਈ ਕਿ ਭਾਰਤ ਨੇ ਹਾਲ ਹੀ ਵਿੱਚ ਸਾਈਬਰ ਸੁਰੱਖਿਆ ਅਤੇ ਰਿਮੋਟ ਸੈਂਸਿੰਗ ਦੇ ਨਾਜ਼ੁਕ ਖੇਤਰਾਂ ਵਿੱਚ ਡੋਮਿਨਿਕਨ ਰੀਪਬਲਿਕ ਦੇ ਅਧਿਕਾਰੀਆਂ ਲਈ ਦੋ ਵਿਸ਼ੇਸ਼ ਆਈਟੀਈਸੀ ਸਿਖਲਾਈ ਕੋਰਸ ਕਰਵਾਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
