ਨਵੀਂ ਦਿੱਲੀ, 05 ਦਸੰਬਰ (ਹਿ. ਸ.)। ਚੰਦਰਯਾਨ 3 ਨੇ ਅੱਜ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ। ਇੱਕ ਅਨੋਖੇ ਪ੍ਰਯੋਗ ਵਿੱਚ, ਇਸਰੋ ਨੇ ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ (ਪੀਐਮ) ਨੂੰ ਵਾਪਸ ਧਰਤੀ ਦੇ ਪੰਧ ਵਿੱਚ ਲਿਆਂਦਾ ਹੈ, ਜੋ ਚੰਦਰਮਾ ਦੀ ਪਰਿਕ੍ਰਮਾ ਕਰ ਰਿਹਾ ਸੀ। ਇਸਰੋ ਨੇ ਮੰਗਲਵਾਰ ਨੂੰ ਐਕਸ ‘ਤੇ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਇਕ ਹੋਰ ਅਨੋਖੇ ਪ੍ਰਯੋਗ ‘ਚ ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ (ਪੀਐੱਮ) ਨੂੰ ਚੰਦਰਮਾ ਦੀ ਔਰਬਿਟ ਤੋਂ ਧਰਤੀ ਦੇ ਪੰਧ ‘ਤੇ ਲਿਆਂਦਾ ਗਿਆ ਹੈ। ਪ੍ਰੋਪਲਸ਼ਨ ਮੋਡੀਊਲ ਇਸ ਦੇ ਲਈ ਰਿਟਰਨ ਮੈਨੂਵਰ ਭਾਵ ਦੀ ਪ੍ਰਕਿਰਿਆ ਕੀਤੀ ਗਈ।
ਇਸਰੋ ਦੇ ਅਨੁਸਾਰ, 10 ਨਵੰਬਰ ਨੂੰ, ਪ੍ਰੋਪਲਸ਼ਨ ਮਾਡਿਊਲ ਨੇ ਚੰਦਰਮਾ ਤੋਂ ਧਰਤੀ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ। 22 ਨਵੰਬਰ ਨੂੰ ਯਾਨ ਧਰਤੀ ਦੇ ਆਪਣੇ ਸਭ ਤੋਂ ਨਜ਼ਦੀਕੀ ਬਿੰਦੂ (ਪੇਰੀਜੀ) ਤੋਂ ਲੰਘਿਆ। ਇਹ ਪ੍ਰਯੋਗ ਚੰਦਰਮਾ ਤੋਂ ਨਮੂਨੇ ਵਾਪਸ ਲਿਆਉਣ ਦੇ ਮਿਸ਼ਨ (ਸੈਂਪਲ ਰਿਟਰਨ ਮਿਸ਼ਨ) ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਪ੍ਰੋਪਲਸ਼ਨ ਮੋਡੀਊਲ ਜੋ ਪਹਿਲਾਂ ਚੰਦਰਮਾ ਦੀ 150 ਕਿਲੋਮੀਟਰ ਦੇ ਆਰਬਿਟ ’ਚ ਚੱਕਰ ਲਗਾ ਰਿਹਾ ਸੀ, ਹੁਣ ਧਰਤੀ ਦੇ ਚੱਕਰ ਵਿੱਚ ਘੁੰਮ ਰਿਹਾ ਹੈ।
ਇਸਰੋ ਦੇ ਅਨੁਸਾਰ, ਇਸ ਪ੍ਰੋਪਲਸ਼ਨ ਮਾਡਿਊਲ ਨੂੰ ਚੰਦਰਮਾ ਦੇ ਪੰਧ ਵਿੱਚ ਸਿਰਫ ਤਿੰਨ ਮਹੀਨਿਆਂ ਲਈ ਰਹਿਣਾ ਸੀ। ਪਰ ਇਸਰੋ ਨੇ ਪ੍ਰੋਪਲਸ਼ਨ ਮੋਡੀਊਲ ਨੂੰ ਧਰਤੀ ਦੇ ਪੰਧ ਵਿੱਚ ਵਾਪਸ ਲਿਆਉਣ ਲਈ ਈਂਧਨ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਤਾਂ ਜੋ ਨਮੂਨਾ ਵਾਪਸੀ ਮਿਸ਼ਨ ਲਈ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਧਿਆਨ ਯੋਗ ਹੈ ਕਿ ਚੰਦਰਯਾਨ-3 ਮਿਸ਼ਨ ਨੂੰ 14 ਜੁਲਾਈ 2023 ਨੂੰ ਸ਼੍ਰੀ ਹਰੀਕੋਟੋ ਤੋਂ ਲਾਂਚ ਕੀਤਾ ਗਿਆ ਸੀ। ਚੰਦਰਯਾਨ-3 ਮਿਸ਼ਨ ਦਾ ਉਦੇਸ਼ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ਦੇ ਨੇੜੇ ਸਾਫ਼ਟ ਲੈਂਡਿੰਗ ਕਰਨਾ ਅਤੇ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਰਾਹੀਂ ਚੰਦਰਮਾ ਦੀ ਸਤ੍ਹਾ ‘ਤੇ ਮੌਜੂਦ ਖਣਿਜਾਂ ਦੀ ਖੋਜ ਕਰਨਾ ਸੀ। 23 ਅਗਸਤ ਨੂੰ, ਚੰਦਰਯਾਨ 3 ਨੇ ਚੰਦਰਮਾ ਦੀ ਸਤ੍ਹਾ ‘ਤੇ ਇੱਕ ਸਫਲ ਸਾਫਟ ਲੈਂਡਿੰਗ ਕੀਤੀ। ਇਸ ਤੋਂ ਬਾਅਦ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੇ 10 ਦਿਨਾਂ ਤੱਕ ਜਾਣਕਾਰੀ ਇਕੱਠੀ ਕੀਤੀ। ਇਸ ਤੋਂ ਬਾਅਦ ਇਸ ਨੂੰ ਸਲੀਪ ਮੋਡ ‘ਤੇ ਪਾ ਦਿੱਤਾ ਗਿਆ।
ਇਹ ਹੁੰਦਾ ਹੈ ਪ੍ਰੋਪਲਸ਼ਨ ਮੋਡੀਊਲ: ਚੰਦਰਯਾਨ 3 ਦੇ ਤਿੰਨ ਮਹੱਤਵਪੂਰਨ ਭਾਗ ਸਨ ਜਿਸ ਵਿੱਚ ਪ੍ਰੋਪਲਸ਼ਨ ਮੋਡੀਊਲ, ਦੂਜਾ ਲੈਂਡਰ ਮੋਡੀਊਲ ਅਤੇ ਤੀਜਾ ਰੋਵਰ। ਪ੍ਰੋਪਲਸ਼ਨ ਮਾਡਿਊਲ ਚੰਦਰਯਾਨ-3 ਦਾ ਕੰਮ ਲੈਂਡਰ ਅਤੇ ਰੋਵਰ ਨੂੰ ਧਰਤੀ ਦੇ ਚੱਕਰ ਤੋਂ ਚੰਦਰਮਾ ਵੱਲ ਲਿਜਾਣਾ ਹੈ। ਪ੍ਰੋਪਲਸ਼ਨ ਮੋਡੀਊਲ ਨੇ ਲੈਂਡਰ ਅਤੇ ਰੋਵਰ ਨੂੰ ਚੰਦਰਮਾ ਦੇ ਪੰਧ ਤੋਂ 100 ਕਿਲੋਮੀਟਰ ਉੱਪਰ ਛੱਡਿਆ। ਲੈਂਡਰ ਅਤੇ ਰੋਵਰ ਨਾਲ ਸੰਚਾਰ ਬਣਾਈ ਰੱਖਣ ਲਈ ਪ੍ਰੋਪਲਸ਼ਨ ਮੋਡੀਊਲ ਚੰਦਰਮਾ ਦੇ ਚੱਕਰ ਵਿੱਚ ਘੁੰਮਦਾ ਰਿਹਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
