ਆਈਜ਼ੋਲ, 17 ਨਵੰਬਰ (ਹਿ. ਸ.)। ਮਿਜ਼ੋਰਮ ਵਿੱਚ ਖ਼ਰਾਬ ਮੌਸਮ ਕਾਰਨ 16 ਨਵੰਬਰ ਨੂੰ ਮਿਜ਼ੋਰਮ ਵਿੱਚ ਦਾਖ਼ਲ ਹੋਏ ਮਿਆਂਮਾਰ ਫ਼ੌਜ ਦੇ 29 ਜਵਾਨਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਿਆ। ਮਿਜ਼ੋਰਮ ਦੇ ਇਨ੍ਹਾਂ ਸੈਨਿਕਾਂ ਨੂੰ ਅੱਜ ਵਾਪਸ ਮਿਆਂਮਾਰ ਭੇਜਿਆ ਜਾਣਾ ਸੀ।
ਦਰਅਸਲ, ਮਿਜ਼ੋਰਮ ਦੀ ਸਰਹੱਦ ਤੋਂ ਸਿਰਫ਼ 13 ਕਿਲੋਮੀਟਰ ਦੂਰ ਤੁਇਬੁਅਲ ਖੇਤਰ ਵਿੱਚ ਮਿਆਂਮਾਰ ਸੈਨਾ ਅਤੇ ਸੀਐਨਡੀਐਫ ਬਲਾਂ ਵਿਚਕਾਰ ਭਿਆਨਕ ਝੜਪ ਤੋਂ ਬਾਅਦ ਕੱਲ੍ਹ ਮਿਜ਼ੋਰਮ ਵਿੱਚ ਮਿਆਂਮਾਰ ਦੇ 29 ਸੈਨਿਕਾਂ ਨੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਸੰਘਰਸ਼ ਵਿੱਚ ਮਿਆਂਮਾਰ ਦੇ ਦੋ ਸੈਨਿਕ ਮਾਰੇ ਗਏ ਸਨ, ਜਦੋਂ ਕਿ ਸੀਐਨਡੀਐਫ ਦੇ ਤਿੰਨ ਸੈਨਿਕ ਜ਼ਖ਼ਮੀ ਹੋ ਗਏ ਸਨ। ਇਨ੍ਹਾਂ 29 ਸੈਨਿਕਾਂ ਨੂੰ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਵਾਪਸ ਮਿਆਂਮਾਰ ਭੇਜਿਆ ਜਾਣਾ ਹੈ ਪਰ ਮਿਜ਼ੋਰਮ ਵਿੱਚ ਅੱਜ ਸਵੇਰ ਤੋਂ ਲਗਾਤਾਰ ਮੀਂਹ ਪੈਣ ਕਾਰਨ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਲੈਂਡ ਨਹੀਂ ਕਰ ਸਕਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
