ਨਵੀਂ ਦਿੱਲੀ, 31 ਦਸੰਬਰ (ਹਿ. ਸ.)। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਦਾ ਦੌਰਾ ਕਰਨਗੇ। ਉੱਥੇ ਉਹ ਸਾਧਵੀ ਰਿਤੰਭਰਾ ਦੇ ਵਾਤਸਲਿਆ ਗ੍ਰਾਮ ਜਾਣਗੇ। ਭਾਜਪਾ ਦੇ ਐਕਸ ਹੈਂਡਲ ‘ਤੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਦਾ ਪ੍ਰੋਗਰਾਮ ਸਾਂਝਾ ਕੀਤਾ ਗਿਆ ਹੈ।
ਬੀਜੇਪੀ ਦੇ ਐਕਸ ਹੈਂਡਲ ਮੁਤਾਬਕ, ‘ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ‘ਚ ਆਯੋਜਿਤ ‘ਤਿੰਨ ਰੋਜ਼ਾ ਸ਼ਸ਼ਠਿਪੁਰਤੀ ਮਹੋਤਸਵ-ਪਰਮ ਪੂਜਯ ਦੀਦੀ ਮਾਂ ਸਾਧਵੀ ਰਿਤੰਭਰਾ ਜੀ’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਉਹ ਦੁਪਹਿਰ 1 ਵਜੇ ਵਾਤਸਲਿਆ ਗ੍ਰਾਮ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ।
ਜ਼ਿਕਰਯੋਗ ਹੈ ਕਿ ਸਾਧਵੀ ਰਿਤੰਭਰਾ ਇੱਕ ਧਾਰਮਿਕ ਨੇਤਾ ਹਨ ਜੋ ਰਾਮ ਜਨਮ ਭੂਮੀ ਅੰਦੋਲਨ ਵਿੱਚ ਆਪਣੀ ਸਰਗਰਮ ਭਾਗੀਦਾਰੀ ਲਈ ਜਾਣੀ ਜਾਂਦੀ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
