ਗੁਵਾਹਾਟੀ, 24 ਜਨਵਰੀ (ਹਿ.ਸ.)। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਸਾਮ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਖੜਗੇ ਨੇ ਆਸਾਮ ‘ਚ ਭਾਰਤ ਜੋੜੋ ਨਿਆ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਖੜਗੇ ਨੇ ਚਿੱਠੀ ‘ਚ ਆਸਾਮ ‘ਚ ਯਾਤਰਾ ਦੇ ਪ੍ਰਵੇਸ਼ ਦੇ ਦਿਨ ਰਾਹੁਲ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ।
ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਹੈ ਕਿ ਅਸਾਮ ਪੁਲਿਸ ਨੇ ਭਾਜਪਾ ਵਰਕਰਾਂ ਨੂੰ ਰਾਹੁਲ ਦੇ ਕਾਫ਼ਲੇ ਦੇ ਨੇੜੇ ਆਉਣ ਦਿੱਤਾ। ਉਨ੍ਹਾਂ ਦਾ ਸੁਰੱਖਿਆ ਘੇਰਾ ਤੋੜ ਦਿੱਤਾ ਗਿਆ। ਰਾਹੁਲ ਦੀ ਸੁਰੱਖਿਆ ਨੂੰ ਖਤਰੇ ‘ਚ ਪਾ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਜਨਤਕ ਡੋਮੇਨ ਵਿੱਚ ਪੁਖਤਾ ਸਬੂਤ ਉਪਲੱਬਧ ਹੋਣ ਦੇ ਬਾਵਜੂਦ, ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਖੜਗੇ ਨੇ ਸ਼ਾਹ ਨੂੰ ਨਿੱਜੀ ਦਖਲ ਦੇਣ ਦੀ ਬੇਨਤੀ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
