
ਨਵੀਂ ਦਿੱਲੀ, 21 ਜਨਵਰੀ (ਹਿ.ਸ.)। ‘ਕਸ਼ਮੀਰ ਦੀਆਂ ਬਰਫ਼ ਨਾਲ ਢੱਕੀਆਂ ਉੱਚੀਆਂ ਚੋਟੀਆਂ ਤੋਂ ਲੈ ਕੇ ਕੰਨਿਆਕੁਮਾਰੀ ’ਚ ਧੁੱਪ ਨਾਲ ਸਰੋਬਰ ਸਮੁੰਦਰੀ ਤੱਟਾਂ ਤੱਕ, ਰਾਮ ਨਾਮ ਦੀ ਗੂੰਜ ਨੇ ਪੂਰੇ ਭਾਰਤ ਵਿੱਚ ਭਗਤੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਇਹ ਭਗਤੀ ਅਯੁੱਧਿਆ ਵਿੱਚ ਇਤਿਹਾਸਕ ਰਾਮ ਮੰਦਰ ਦੇ ਰੂਪ ਵਿੱਚ ਮੂਰਤ ਰੂਪ ਲੈ ਰਹੀ ਹੈ। ਇਹ ਅਲੌਕਿਕ ਮੰਦਿਰ ਭਾਰਤ ਦੀ ਏਕਤਾ ਅਤੇ ਭਗਤੀ ਦੇ ਪ੍ਰਤੀਕ ਵਜੋਂ ਖੜ੍ਹਾ ਹੈ, ਨਾ ਸਿਰਫ਼ ਸ਼ਾਨਦਾਰਤਾ ਵਿੱਚ, ਸਗੋਂ ਦੇਸ਼ ਦੇ ਅੰਦਰ ਅਤੇ ਬਾਹਰੋਂ ਮਿਲੇ ਯੋਗਦਾਨ ਵਿੱਚ ਵੀ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਪਹਿਲ ਇਸ ਮੰਦਰ ਨਾਲ ਡੂੰਘੀ ਤਰ੍ਹਾਂ ਜੁੜੀ ਜਾਪਦੀ ਹੈ। ਇਹ ਮੰਦਰ ਅਟੁੱਟ ਵਿਸ਼ਵਾਸ ਅਤੇ ਉਦਾਰਤਾ ਦਾ ਪ੍ਰਮਾਣ ਹੈ ਜੋ ਕਿਸੇ ਵੀ ਸੀਮਾ ਤੋਂ ਪਾਰ ਕਿਸੇ ਮੰਦਰ ਦੇ ਦਰਸ਼ਨ ਕਰਨ ਲਈ ਪੂਰੇ ਦੇਸ਼ ਨੂੰ ਇਕਜੁੱਟ ਕਰਦਾ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਸਰਕਾਰ ਦੇ ਪੱਤਰ ਅਤੇ ਸੂਚਨਾ ਦਫ਼ਤਰ (ਪੀ.ਆਈ.ਬੀ.) ਵੱਲੋਂ ਐਤਵਾਰ ਨੂੰ ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੁੱਧਿਆਧਾਮ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਪੂਰਵ ਸੰਧਿਆ ਮੌਕੇ ਕੀਤਾ ਗਿਆ।
ਪੀ.ਆਈ.ਬੀ. ਮੁਤਾਬਕ ਮੰਦਰ ਦਾ ਮੁੱਖ ਹਿੱਸਾ ਰਾਜਸੀ ਠਾਠ-ਬਾਟ ਧਾਰੇ ਹੋਏ ਹੈ। ਇਹ ਰਾਜਸਥਾਨ ਦੇ ਮਕਰਾਨਾ ਸੰਗਮਰਮਰ ਦੇ ਪੁਰਾਣੇ ਸਫੈਦ ਸ਼ੋਭਾ ਨਾਲ ਸ਼ਿੰਗਾਰਿਆ ਹੈ। ਇਸ ਮੰਦਰ ਵਿੱਚ ਦੇਵਤਿਆਂ ਦੀ ਉੱਤਮ ਨੱਕਾਸ਼ੀ ਕਰਨਾਟਕ ਦੇ ਚਾਰਮੋਥੀ ਬਲੂਆ ਪੱਥਰ ’ਤੇ ਕੀਤੀ ਗਈ ਹੈ। ਜਦੋਂ ਕਿ ਪ੍ਰਵੇਸ਼ ਦੁਆਰ ਦੇ ਸ਼ਾਨਦਾਰ ਆਕ੍ਰਿਤੀਆਂ ਵਿਚ ਰਾਜਸਥਾਨ ਦੇ ਬੰਸੀ ਪਹਾੜਪੁਰ ਤੋਂ ਗੁਲਾਬੀ ਬਲੂਆ ਪੱਥਰ ਦੀ ਵਰਤੋਂ ਕੀਤੀ ਗਈ ਹੈ।
ਇਸ ਮੰਦਰ ਲਈ ਸ਼ਰਧਾਲੂਆਂ ਦਾ ਯੋਗਦਾਨ ਨਿਰਮਾਣ ਸਮੱਗਰੀ ਤੋਂ ਵੀ ਕਿਤੇ ਵੱਧ ਜਾਂਦਾ ਹੈ। ਮੰਦਰ ’ਚ ਗੁਜਰਾਤ ਦੀ ਉਦਾਰਤਾ ਇੱਕ ਸ਼ਾਨਦਾਰ 2100 ਕਿਲੋਗ੍ਰਾਮ ਅਸ਼ਟਧਾਤੂ ਘੰਟੀ ਦੇ ਤੋਹਫ਼ੇ ਵਿੱਚ ਝਲਕਦੀ ਹੈ ਜੋ ਇਸਦੇ ਹਾਲਾਂ ਵਿੱਚ ਬ੍ਰਹਮ ਧੁਨ ਦੇ ਰੂਪ ’ਚ ਗੂੰਜੇਗੀ। ਇਸ ਇਲਾਹੀ ਘੰਟੀ ਦੇ ਨਾਲ-ਨਾਲ ਗੁਜਰਾਤ ਨੇ ਇੱਕ ਵਿਸ਼ੇਸ਼ ਨਗਾੜਾ ਲੈ ਕੇ ਜਾਣ ਵਾਲਾ ਆਲ ਇੰਡੀਆ ਦਰਬਾਰ ਸਮਾਜ ਵੱਲੋਂ ਤਿਆਰ ਕੀਤਾ 700 ਕਿਲੋ ਦਾ ਰੱਥ ਵੀ ਭੇਂਟ ਕੀਤਾ ਹੈ। ਭਗਵਾਨ ਰਾਮ ਦੀ ਮੂਰਤੀ ਬਣਾਉਣ ਲਈ ਵਰਤਿਆ ਜਾਣ ਵਾਲਾ ਕਾਲਾ ਪੱਥਰ ਕਰਨਾਟਕ ਤੋਂ ਆਇਆ ਹੈ। ਹਿਮਾਲਿਆ ਦੀ ਤਲਹਟੀ ਤੋਂ ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਨੇ ਜਟਿਲ ਉੱਕਰੀ ਹੋਈ ਲੱਕੜ ਦੇ ਦਰਵਾਜ਼ੇ ਅਤੇ ਹੱਥਾਂ ਨਾਲ ਬਣੇ ਢਾਂਚੇ ਪੇਸ਼ ਕੀਤੇ ਹਨ, ਜੋ ਕਿ ਬ੍ਰਹਮ ਖੇਤਰ ਦੇ ਪ੍ਰਵੇਸ਼ ਦੁਆਰ ਵਜੋਂ ਖੜ੍ਹੇ ਹਨ।
ਇਸ ਵਿਸ਼ੇਸ਼ ਰੀਲੀਜ਼ ਦੇ ਅਨੁਸਾਰ, ਇਸ ਵਿਸ਼ਾਲ ਅਤੇ ਬ੍ਰਹਮ ਮੰਦਰ ਲਈ ਯੋਗਦਾਨਾਂ ਦੀ ਸੂਚੀ ਇੱਥੇ ਖਤਮ ਨਹੀਂ ਹੁੰਦੀ। ਪਿੱਤਲ ਦੇ ਭਾਂਡੇ ਉੱਤਰ ਪ੍ਰਦੇਸ਼ ਤੋਂ ਅਤੇ ਪਾਲਿਸ਼ ਕੀਤੀ ਸਾਗੋਨ ਦੀ ਲੱਕੜ ਮਹਾਰਾਸ਼ਟਰ ਤੋਂ ਆਈ ਹੈ। ਇਸ ਰਾਮ ਮੰਦਰ ਦੀ ਕਹਾਣੀ ਸਿਰਫ਼ ਸਮੱਗਰੀ ਅਤੇ ਉਸਦੀ ਭੂਗੋਲਿਕ ਉੱਤਪੱਤੀ ਬਾਰੇ ਨਹੀਂ ਹੈ। ਇਹ ਉਨ੍ਹਾਂ ਅਣਗਿਣਤ ਹਜ਼ਾਰਾਂ ਪ੍ਰਤਿਭਾਸ਼ਾਲੀ ਸ਼ਿਲਪਕਾਰਾਂ ਅਤੇ ਕਾਰੀਗਰਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਮੰਦਰ ਦੇ ਨਿਰਮਾਣ ਦੇ ਇਸ ਪਵਿੱਤਰ ਯਤਨ ਵਿੱਚ ਆਪਣਾ ਦਿਲ, ਆਤਮਾ ਅਤੇ ਹੁਨਰ ਪਾਇਆ ਹੈ।
ਅਯੁੱਧਿਆ ਵਿੱਚ ਰਾਮ ਮੰਦਰ ਸਿਰਫ਼ ਇੱਕ ਸਮਾਰਕ ਨਹੀਂ ਹੈ; ਇਹ ਵਿਸ਼ਵਾਸ ਦੀ ਏਕੀਕ੍ਰਿਤ ਸ਼ਕਤੀ ਦਾ ਜਿਉਂਦਾ ਜਾਗਦਾ ਸਬੂਤ ਹੈ। ਹਰ ਪੱਥਰ, ਹਰ ਨੱਕਾਸ਼ੀ, ਹਰ ਘੰਟੀ, ਹਰ ਢਾਂਚਾ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਕਹਾਣੀ ਦੱਸਦੀ ਹੈ ਜੋ ਭੂਗੋਲਿਕ ਸੀਮਾਵਾਂ ਤੋਂ ਪਾਰ ਇੱਕ ਸਮੂਹਿਕ ਅਧਿਆਤਮਿਕ ਯਾਤਰਾ ਵਿੱਚ ਦਿਲਾਂ ਨੂੰ ਜੋੜਦਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
