ਨਵੀਂ ਦਿੱਲੀ, 16 ਨਵੰਬਰ (ਹਿ. ਸ.)। ਉੱਤਰਕਾਸ਼ੀ ‘ਚ ਅੱਧੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਆਸ-ਪਾਸ ਦੇ ਇਲਾਕਿਆਂ ‘ਚ ਜ਼ਮੀਨ ਹਿੱਲ ਗਈ। ਇਸ ਕਾਰਨ ਘਰਾਂ ਵਿੱਚ ਸੁੱਤੇ ਪਏ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.1 ਸੀ। ਹਾਲਾਂਕਿ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਪਰ ਇਹ ਭੂਚਾਲ ਉਸੇ ਥਾਂ ‘ਤੇ ਆਇਆ ਹੈ, ਜਿੱਥੇ 40 ਮਜ਼ਦੂਰ ਸੁਰੰਗ ‘ਚ ਫਸੇ ਹੋਏ ਹਨ।
ਭੂਚਾਲ ਦੀ ਡੂੰਘਾਈ ਪੰਜ ਕਿਲੋਮੀਟਰ ਸੀ, ਇਸ ਦਾ ਕੇਂਦਰ ਰਾਜਧਾਨੀ ਦੇਹਰਾਦੂਨ ਤੋਂ 140 ਕਿਲੋਮੀਟਰ ਦੂਰ ਸੀ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਫ਼ਸਰ ਦੇਵੇਂਦਰ ਪਟਵਾਲ ਨੇ ਦੱਸਿਆ ਕਿ ਇਲਾਕੇ ਵਿੱਚੋਂ ਭੂਚਾਲ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ 3 ਨਵੰਬਰ ਨੂੰ ਉੱਤਰਕਾਸ਼ੀ ਵਿੱਚ ਭੂਚਾਲ ਆਇਆ ਸੀ ਅਤੇ ਕੇਂਦਰ ਨੇਪਾਲ ਵਿੱਚ ਸੀ। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਪਿਛਲੇ 7 ਮਹੀਨਿਆਂ ਵਿੱਚ 13 ਵਾਰ ਭੂਚਾਲ ਆਇਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
