ਕੋਲਕਾਤਾ, 23 ਦਸੰਬਰ (ਹਿ. ਸ.)। ਉੱਘੇ ਭਾਰਤੀ ਸ਼ਾਸਤਰੀ ਸੰਗੀਤ ਕਲਾਕਾਰ ਉਸਤਾਦ ਰਾਸ਼ਿਦ ਖਾਨ ਦੀ ਸਿਹਤ ਵਿਗੜ ਗਈ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਹਨ। ਉਸਤਾਦ ਰਾਸ਼ਿਦ ਖਾਨ ਪਿਛਲੇ ਕੁਝ ਸਾਲਾਂ ਤੋਂ ਪ੍ਰੋਸਟੇਟ ਕੈਂਸਰ ਤੋਂ ਪੀੜਤ ਸੀ। ਇਲਾਜ ਦਾ ਉਨ੍ਹਾਂ ‘ਤੇ ਅਸਰ ਪੈ ਰਿਹਾ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਬ੍ਰੇਨ ਹੈਮਰੇਜ (ਸਟ੍ਰੋਕ) ਦਾ ਦੌਰਾ ਪਿਆ ਸੀ। ਇੱਥੋਂ ਹੀ ਉਨ੍ਹਾਂ ਦੀ ਹਾਲਾਤ ਵਿਗੜਨ ਲੱਗੀ। 55 ਸਾਲਾ ਕਲਾਕਾਰ ਨੂੰ ਦੱਖਣੀ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਨਿਊਰੋਲੋਜਿਸਟ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਦਵਾਈ ਅਤੇ ਕੈਂਸਰ ਮਾਹਿਰਾਂ ਦੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
