ਮੁੰਬਈ/ਨਵੀਂ ਦਿੱਲੀ, 04 ਨਵੰਬਰ (ਹਿ. ਸ.)। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਧਮਕੀ ਭਰਿਆ ਈ-ਮੇਲ ਮਿਲਿਆ ਹੈ। ਇਹ ਧਮਕੀ ਕਿਸੇ ਹੋਰ ਨੇ ਨਹੀਂ ਸਗੋਂ ਉਸੇ ਅਣਪਛਾਤੇ ਵਿਅਕਤੀ ਨੇ ਦਿੱਤੀ ਹੈ, ਜਿਸ ਨੇ ਪਹਿਲਾਂ ਈ-ਮੇਲ ਭੇਜ ਕੇ 400 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਮੁੰਬਈ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਕੇਸ਼ ਅੰਬਾਨੀ ਨੂੰ ਇਕ ਵਾਰ ਫਿਰ ਧਮਕੀ ਭਰਿਆ ਈ-ਮੇਲ ਮਿਲਿਆ ਹੈ। ਇਸ ਦਿੱਗਜ਼ ਕਾਰੋਬਾਰੀ ਨੂੰ ਪਹਿਲਾਂ 31 ਅਕਤੂਬਰ ਤੋਂ 1 ਨਵੰਬਰ ਦਰਮਿਆਨ ਦੋ ਧਮਕੀ ਭਰੇ ਈ-ਮੇਲ ਮਿਲੇ ਸਨ। ਪਿਛਲੇ 10 ਦਿਨਾਂ ਵਿੱਚ ਪਹਿਲੀ ਧਮਕੀ ਭਰੀ ਈ-ਮੇਲ 26 ਅਕਤੂਬਰ ਨੂੰ ਮਿਲੀ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ 20 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕੀਮਤ ਵਧਾ ਕੇ 200 ਕਰੋੜ ਰੁਪਏ ਅਤੇ ਫਿਰ 400 ਕਰੋੜ ਰੁਪਏ ਕਰ ਦਿੱਤੀ ਗਈ।
ਇਸ ਸਬੰਧੀ ਵਿਸਥਾਰਤ ਵੇਰਵਿਆਂ ਦੀ ਉਡੀਕ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
