ਨਵੀਂ ਦਿੱਲੀ, 14 ਅਕਤੂਬਰ (ਹਿ. ਸ.)। ਕੇਂਦਰ ਸਰਕਾਰ ਦੇ ਆਪਰੇਸ਼ਨ ਅਜੇ ਦੇ ਤਹਿਤ ਤਣਾਅਗ੍ਰਸਤ ਇਜ਼ਰਾਈਲ ਤੋਂ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਅੱਜ ਸਵੇਰੇ ਨਵੀਂ ਦਿੱਲੀ ਪਹੁੰਚੀ। ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਨੇ ਹਵਾਈ ਅੱਡੇ ‘ਤੇ ਸਾਰਿਆਂ ਦਾ ਸਵਾਗਤ ਕੀਤਾ। ਹਮਾਸ ਦੇ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਇਸ ਮਹੀਨੇ ਦੀ 7 ਤਰੀਕ ਤੋਂ ਦੋਵਾਂ ਵਿਚਾਲੇ ਲੜਾਈ ਚੱਲ ਰਹੀ ਹੈ।
ਭਾਰਤ ਨੇ ਇਜ਼ਰਾਈਲ ਵਿੱਚ ਫਸੇ ਆਪਣੇ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਆਪਰੇਸ਼ਨ ਅਜੇ ਸ਼ੁਰੂ ਕੀਤਾ ਹੈ। ਇਸ ਕਾਰਵਾਈ ਦੇ ਪਹਿਲੇ ਪੜਾਅ ‘ਚ ਯਾਤਰੀਆਂ ਦਾ ਪਹਿਲਾ ਸਮੂਹ ਸ਼ੁੱਕਰਵਾਰ ਸਵੇਰੇ ਭਾਰਤ ਪਹੁੰਚਿਆ। ਸ਼ੁੱਕਰਵਾਰ ਰਾਤ 11:02 ਵਜੇ ਭਾਰਤੀਆਂ ਦੇ ਦੂਜੇ ਸਮੂਹ ਨੂੰ ਲੈ ਕੇ ਜਹਾਜ਼ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਤੋਂ ਉਡਾਣ ਭਰੀ। 235 ਲੋਕਾਂ ਦੇ ਇਸ ਸਮੂਹ ਵਿੱਚ ਦੋ ਬੱਚੇ ਵੀ ਹਨ। ਇਹ ਜਹਾਜ਼ ਅੱਜ ਸਵੇਰੇ ਨਵੀਂ ਦਿੱਲੀ ਪਹੁੰਚਿਆ।
ਇਜ਼ਰਾਈਲ ਦੇ ਸਫੇਡ ਸਥਿਤ ਇਲਾਨ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੇ ਭਾਰਤੀ ਵਿਦਿਆਰਥੀ ਸੂਰਿਆਕਾਂਤ ਤਿਵਾਰੀ ਦਾ ਕਹਿਣਾ ਹੈ ਕਿ ਇਜ਼ਰਾਈਲ ਵਿੱਚ ਡਰ ਦਾ ਮਾਹੌਲ ਹੈ। ਹਾਲਤ ਬਹੁਤ ਖਰਾਬ ਹੈ। ਉਹ ਆਪਣੇ ਦੇਸ਼ ਵਾਪਸ ਆ ਕੇ ਖੁਸ਼ ਹੈ। ਇਸ ਲਈ ਭਾਰਤ ਸਰਕਾਰ ਦਾ ਧੰਨਵਾਦ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
