ਨਵੀਂ ਦਿੱਲੀ, 03 ਦਸੰਬਰ (ਹਿ. ਸ.)। ਦੇਸ਼ ਦੇ ਚਾਰ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਅੱਜ (ਐਤਵਾਰ) ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਸ ਤੋਂ ਤੁਰੰਤ ਬਾਅਦ ਇਨ੍ਹਾਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਦੁਪਹਿਰ 1 ਵਜੇ ਤੱਕ ਤਸਵੀਰ ਕਾਫੀ ਹੱਦ ਤੱਕ ਸਪੱਸ਼ਟ ਹੋਣ ਦੀ ਸੰਭਾਵਨਾ ਹੈ।
ਛੱਤੀਸਗੜ੍ਹ ਦੀਆਂ 20 ਸੀਟਾਂ ਲਈ ਪਹਿਲੇ ਪੜਾਅ ’ਤੇ 7 ਨਵੰਬਰ ਨੂੰ, ਦੂਜੇ ਪੜਾਅ ’ਤੇ 17 ਨਵੰਬਰ ਨੂੰ 70 ਸੀਟਾਂ ਲਈ, 17 ਨਵੰਬਰ ਨੂੰ ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਸੀਟਾਂ ਲਈ, 25 ਨਵੰਬਰ ਨੂੰ ਰਾਜਸਥਾਨ ਦੀਆਂ 200 ਸੀਟਾਂ ਲਈ ਅਤੇ ਤੇਲੰਗਾਨਾ ਦੀਆਂ 119 ਸੀਟਾਂ ਲਈ 30 ਨਵੰਬਰ ਨੂੰ ਵੋਟਿੰਗ ਹੋਈ ਸੀ।
ਇਨ੍ਹਾਂ ਚਾਰ ਰਾਜਾਂ ਵਿੱਚੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਮੱਧ ਪ੍ਰਦੇਸ਼ ਵਿੱਚ 2003 ਤੋਂ ਸੱਤਾ ਵਿੱਚ ਹੈ। 2018 ਵਿੱਚ ਸਰਕਾਰ ਬਣਾਉਣ ਦੇ ਬਾਵਜੂਦ ਕਾਂਗਰਸ ਸੱਤਾ ਨੂੰ ਬਰਕਰਾਰ ਨਹੀਂ ਰੱਖ ਸਕੀ। ਭਾਜਪਾ ਮੁੜ ਸੱਤਾ ਵਿੱਚ ਆਈ ਅਤੇ ਸ਼ਿਵਰਾਜ ਸਿੰਘ ਚੌਹਾਨ ਚੌਥੀ ਵਾਰ ਮੁੱਖ ਮੰਤਰੀ ਬਣੇ।
ਰਾਜਸਥਾਨ ਵਿੱਚ 1998 ਤੋਂ ਕਾਂਗਰਸ ਅਤੇ ਭਾਜਪਾ ਵਾਰ-ਵਾਰ ਸੱਤਾ ਵਿੱਚ ਆ ਰਹੀਆਂ ਹਨ। ਇਸ ਵਾਰ ਕਾਂਗਰਸ ਪੁਰਾਣੀ ਪੈਨਸ਼ਨ ਅਤੇ ਆਪਣੀ ਗਾਰੰਟੀ ਦੇ ਆਧਾਰ ‘ਤੇ ਸੱਤਾ ਤਬਦੀਲੀ ਦੀ ਰਵਾਇਤ ਨੂੰ ਬਦਲਣ ਦਾ ਦਾਅਵਾ ਕਰ ਰਹੀ ਹੈ। ਪਰ ਭਾਜਪਾ ਨੂੰ ਰਾਜ ’ਚ ਬਦਲਾਅ ਦੀ ਉਮੀਦ ਹੈ। ਐਗਜ਼ਿਟ ਪੋਲ ‘ਚ ਦਾਅਵਾ ਕੀਤਾ ਗਿਆ ਹੈ ਕਿ ਤੇਲੰਗਾਨਾ ‘ਚ ਇਸ ਵਾਰ ਕਾਂਗਰਸ ਨੇ ਭਾਰਤ ਰਾਸ਼ਟਰ ਸਮਿਤੀ ਤੋਂ ਜ਼ਿਆਦਾ ਜਨਤਾ ਦਾ ਭਰੋਸਾ ਜਿੱਤਿਆ ਹੈ। ਇਸ ਵਾਰ ਕਾਂਗਰਸ ਛੱਤੀਸਗੜ੍ਹ ਵਿੱਚ ਸੱਤਾ ਬਰਕਰਾਰ ਰੱਖਣ ਲਈ ਬੇਚੈਨ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
