ਜੰਮੂ, 26 ਦਸੰਬਰ (ਹਿ.ਸ.)। ਲੱਦਾਖ ਅਤੇ ਜੰਮੂ-ਕਸ਼ਮੀਰ ‘ਚ ਮੰਗਲਵਾਰ ਸਵੇਰੇ ਹਲਕੀ ਤੀਬਰਤਾ ਦੇ ਦੋ ਭੂਚਾਲ ਆਏ। ਇਨ੍ਹਾਂ ਝਟਕਿਆਂ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਦੋਵਾਂ ਭੂਚਾਲਾਂ ਦਾ ਕੇਂਦਰ ਲੱਦਾਖ ਦੇ ਲੇਹ ਜ਼ਿਲ੍ਹੇ ਅਤੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸੀ।
ਨੈਸ਼ਨਲ ਸੈਂਟਰ ਆਫ਼ ਸਿਸਮਲੋਜੀ (ਐੱਨਸੀਐੱਸ) ਦੇ ਅਨੁਸਾਰ ਲੱਦਾਖ ਵਿੱਚ ਸਵੇਰੇ 4.33 ਵਜੇ 4.5 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਡੂੰਘਾਈ ਧਰਤੀ ਦੀ ਸਤ੍ਹਾ ਤੋਂ ਪੰਜ ਕਿਲੋਮੀਟਰ ਹੇਠਾਂ 34.73 ਡਿਗਰੀ ਅਕਸ਼ਾਂਸ਼ ਅਤੇ 77.07 ਡਿਗਰੀ ਲੰਬਕਾਰ ‘ਤੇ ਸੀ। ਪੁਲਿਸ ਮੁਤਾਬਕ ਕਿਧਰੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਸ ਤੋਂ ਪਹਿਲਾਂ ਸੋਮਵਾਰ ਦੇਰ ਰਾਤ 1.10 ਵਜੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ‘ਚ ਰਿਕਟਰ ਪੈਮਾਨੇ ‘ਤੇ 3.7 ਦੀ ਤੀਬਰਤਾ ਵਾਲਾ ਭੂਚਾਲ ਆਇਆ। ਐੱਨਸੀਐੱਸ ਨੇ ਕਿਹਾ ਕਿ ਭੂਚਾਲ ਦੀ ਡੂੰਘਾਈ ਸਤ੍ਹਾ ਤੋਂ ਪੰਜ ਕਿਲੋਮੀਟਰ 33.36 ਡਿਗਰੀ ਅਕਸ਼ਾਂਸ਼ ਅਤੇ 76.67 ਡਿਗਰੀ ਲੰਬਕਾਰ ‘ਤੇ ਸੀ। ਦੋਵਾਂ ਭੂਚਾਲਾਂ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
