ਵਾਸ਼ਿੰਗਟਨ, 09 ਜਨਵਰੀ (ਹਿ.ਸ.)। ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਚ ਘਿਰੇ ਅਮਰੀਕਾ ਦੇ ਫਲੋਰੀਡਾ ਸੂਬੇ ਦੀ ਰਿਪਬਲਿਕਨ ਪਾਰਟੀ ਦੇ ਪ੍ਰਧਾਨ ਕ੍ਰਿਸ਼ਚੀਅਨ ਜ਼ੀਗਲਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਗਵਰਨਰ ਰੌਨ ਡੀਸੈਂਟਿਸ ਅਤੇ ਸੈਨੇਟਰ ਰਿਕ ਸਕਾਟ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ।
‘ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਜ਼ੀਗਲਰ ਨੂੰ ਅਹੁਦੇ ਤੋਂ ਹਟਾਉਣ ਦੀ ਪੁਸ਼ਟੀ ਫਲੋਰੀਡਾ ਰਿਪਬਲਿਕਨ ਪਾਰਟੀ ਦੁਆਰਾ ਕੀਤੀ ਗਈ ਹੈ। ਪੁਲਿਸ ਲੰਬੇ ਸਮੇਂ ਤੋਂ ਜਿਗਲਰ ਖਿਲਾਫ ਜਾਂਚ ਕਰ ਰਹੀ ਸੀ। ਜਿਨਸੀ ਸ਼ੋਸ਼ਣ ਦਾ ਖੁਲਾਸਾ ਹੋਣ ਤੋਂ ਬਾਅਦ ਪਿਛਲੇ ਸਾਲ ਦਸੰਬਰ ਦੇ ਅੱਧ ਵਿੱਚ ਪਾਰਟੀ ਦੀ ਕਾਰਜਕਾਰੀ ਕਮੇਟੀ ਨੇ ਜ਼ੀਗਲਰ ਦੀ ਨਿੰਦਾ ਕੀਤੀ ਸੀ।
ਰਿਪੋਰਟਾਂ ਦੇ ਅਨੁਸਾਰ, ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਲਗਭਗ 200 ਪਾਰਟੀ ਮੈਂਬਰਾਂ ਨੇ ਜ਼ੁਬਾਨੀ ਵੋਟ ਦੁਆਰਾ ਜ਼ੀਗਲਰ ਨੂੰ ਹਟਾਉਣ ਦਾ ਫੈਸਲਾ ਕੀਤਾ। ਲਿਓਨ ਕਾਉਂਟੀ ਰਿਪਬਲਿਕਨ ਪਾਰਟੀ ਦੇ ਮੁਖੀ ਇਵਾਨ ਪਾਵਰ ਨੂੰ ਜ਼ੀਗਲਰ ਦੀ ਥਾਂ ‘ਤੇ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
