ਵਾਸ਼ਿੰਗਟਨ, 30 ਸਤੰਬਰ। ਅਮਰੀਕੀ ਸੰਸਦ ‘ਚ ਇਕ ਅਨੋਖੀ ਪਹਿਲ ਕੀਤੀ ਗਈ ਹੈ। ਸੰਸਦ ਦੇ ਸੈਸ਼ਨ ਦੀ ਕਾਰਵਾਈ ਇਸਾਈ ਪਾਦਰੀ ਦੀ ਬਜਾਏ ਸਿੱਖ ਪਾਦਰੀ ਵੱਲੋਂ ਅਰਦਾਸ ਨਾਲ ਸ਼ੁਰੂ ਹੋਈ।
ਅਮਰੀਕੀ ਸੰਸਦ ਦੇ ਪ੍ਰਤੀਨਿਧੀ ਸਦਨ ਵਿੱਚ ਹਰੇਕ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਆਮ ਤੌਰ ‘ਤੇ ਈਸਾਈ ਪਾਦਰੀ ਦੁਆਰਾ ਪ੍ਰਾਰਥਨਾ ਨਾਲ ਕੀਤੀ ਜਾਂਦਾ ਹੈ, ਇਸ ਵਾਰ ਅਮਰੀਕਾ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਅਮਰੀਕੀ ਸੰਸਦ ਦੇ ਸੈਸ਼ਨ ਦੀ ਕਾਰਵਾਈ ਇਸ ਵਾਰ ਵੱਖਰੇ ਤਰੀਕੇ ਨਾਲ ਸ਼ੁਰੂ ਹੋਈ। ਪਾਈਨ ਹਿੱਲ ਗੁਰਦੁਆਰਾ ਨਿਊਜਰਸੀ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਅਰਦਾਸ ਕਰਕੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ। ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਐਲਾਨ ਕੀਤਾ ਕਿ ਜਸਵਿੰਦਰ ਸਿੰਘ ਕਾਰਵਾਈ ਸ਼ੁਰੂ ਕਰਨਗੇ।
ਜਸਵਿੰਦਰ ਸਿੰਘ ਅਮਰੀਕਾ ਦੇ ਪ੍ਰਤੀਨਿਧੀ ਸਦਨ ਵਿੱਚ ਪ੍ਰਾਰਥਨਾ ਅਦਾ ਕਰਨ ਵਾਲੇ ਪਹਿਲੇ ਸਿੱਖ ਗ੍ਰੰਥੀ ਹਨ। ਪ੍ਰਾਰਥਨਾ ਤੋਂ ਤੁਰੰਤ ਬਾਅਦ ਸਦਨ ‘ਚ ਦਾਖਲ ਹੋ ਕੇ ਸੰਸਦ ਮੈਂਬਰ ਡੋਨਾਲਡ ਨੋਰਕਰਾਸ ਨੇ ਇਸਨੂੰ ਇਤਿਹਾਸਕ ਮੌਕਾ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਹ ਯਾਦ ਦਿਵਾਉਂਦਾ ਹੈ ਕਿ ਅਮਰੀਕਾ ਧਰਮ ਦੇ ਆਜ਼ਾਦ ਪ੍ਰਗਟਾਵੇ ਅਤੇ ਇਸ ਦੀਆਂ ਕਦਰਾਂ-ਕੀਮਤਾਂ ਨੂੰ ਲੈ ਕੇ ਵਚਨਬੱਧ ਰਹੇਗਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਮਰੀਕੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਦਨ ਦਾ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਹੋਇਆ। ਸਮੁੱਚੇ ਵਿਸ਼ਵ ਸਿੱਖ ਭਾਈਚਾਰੇ ਲਈ ਇਹ ਬਹੁਤ ਖੁਸ਼ੀ ਦਾ ਮੌਕਾ ਹੈ।
