ਇਸਲਾਮਾਬਾਦ, 23 ਫਰਵਰੀ ਪੰਜਾਬ ਵਿਧਾਨ ਸਭਾ ਦੇ ਚੁਣੇ ਗਏ ਮੈਂਬਰ ਅੱਜ (ਸ਼ੁੱਕਰਵਾਰ) ਨੂੰ ਸਹੁੰ ਚੁੱਕਣਗੇ। ਜੇਲ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਵਿਧਾਨ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਡਾਨ ਅਖਬਾਰ ਮੁਤਾਬਕ ਪੀਟੀਆਈ ਨੇ ਵੀਰਵਾਰ ਦੇਰ ਰਾਤ ਇਹ ਫੈਸਲਾ ਲਿਆ। ਨਾਲ ਹੀ, ਪੀਟੀਆਈ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਮੀਆਂ ਅਸਲਮ ਇਕਬਾਲ ਦੀ ਅਗਵਾਈ ਹੇਠ ਪਾਰਟੀ ਸਮਰਥਿਤ ਸਾਰੇ ਜੇਤੂ ਮੈਂਬਰ ਪੰਜਾਬ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਹਿੱਸਾ ਲੈਣਗੇ।
ਕੇਂਦਰੀ ਪੰਜਾਬ ਪੀਟੀਆਈ ਦੇ ਜਨਰਲ ਸਕੱਤਰ ਹਮਾਦ ਅਜ਼ਹਰ ਨੇ ਐਕਸ ’ਤੇ ਐਲਾਨ ਕੀਤਾ ਹੈ ਕਿ ਪੀਟੀਆਈ ਸਮਰਥਿਤ ਉਮੀਦਵਾਰ ਜੋ ਫਾਰਮ 47 ਵਿੱਚ ਨਤੀਜੇ ਦੀ ਗਣਨਾ ਵਿੱਚ ਧਾਂਦਲੀ ਕਾਰਨ ਹਾਰ ਗਏ ਸਨ, ਉਹ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਗੇ। ਧਰਨੇ ਪ੍ਰਦਰਸ਼ਨ ਵਿੱਚ ਪਾਰਟੀ ਵਰਕਰ ਤੇ ਸਮਰਥਕ ਵੀ ਸ਼ਾਮਲ ਹੋਣਗੇ।
