ਕਰਾਚੀ, 18 ਮਾਰਚ । ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨਾਲ ਕੰਮ ਕਰਨ ਵਾਲੀ ਇੱਕ ਏਅਰ ਹੋਸਟਸ ਨੂੰ ਬਿਨਾਂ ਪਾਸਪੋਰਟ ਦੇ ਇਸਲਾਮਾਬਾਦ ਤੋਂ ਟੋਰਾਂਟੋ ਪਹੁੰਚਣ ਲਈ ਕੈਨੇਡੀਅਨ ਅਧਿਕਾਰੀਆਂ ਨੇ 200 ਕੈਨੇਡੀਅਨ ਡਾਲਰ ਦਾ ਜੁਰਮਾਨਾ ਕੀਤਾ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ 15 ਮਾਰਚ ਨੂੰ ਵਾਪਰੀ ਜਦੋਂ ਪੀਆਈਏ ਦੀ ਏਅਰ ਹੋਸਟੈੱਸ ਫਲਾਈਟ ਪੀਕੇ-781 ‘ਤੇ ਡਿਊਟੀ ਲਈ ਜਾਂਦੇ ਸਮੇਂ ਆਪਣਾ ਪਾਸਪੋਰਟ ਲੈ ਕੇ ਜਾਣਾ ਭੁੱਲ ਗਈ ਸੀ। ਇਹ ਜਹਾਜ਼ ਟੋਰਾਂਟੋ ਜਾ ਰਿਹਾ ਸੀ। ਜਿਸ ਤੋਂ ਬਾਅਦ ਪੀਆਈਏ ਦੀ ਇੱਕ ਏਅਰ ਹੋਸਟੈੱਸ ਨੇ ਬਿਨਾਂ ਪਾਸਪੋਰਟ ਦੇ ਇਸਲਾਮਾਬਾਦ ਤੋਂ ਟੋਰਾਂਟੋ ਦਾ ਸਫਰ ਕੀਤਾ। ਜਹਾਜ਼ ਦੇ ਉਤਰਨ ਤੋਂ ਬਾਅਦ ਲਾਪਰਵਾਹੀ ਦਾ ਪਤਾ ਲੱਗਾ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਉਸਨੂੰ 200 ਕੈਨੇਡੀਅਨ ਡਾਲਰ (ਲਗਭਗ 42000 ਪਾਕਿਸਤਾਨੀ ਰੁਪਏ) ਦਾ ਜੁਰਮਾਨਾ ਕੀਤਾ।
ਪੀਆਈਏ ਦੇ ਬੁਲਾਰੇ ਨੇ ਕਰਮਚਾਰੀ ਦੀ ਪਛਾਣ ਗੁਪਤ ਰੱਖਦੇ ਹੋਏ ਕਿਹਾ ਕਿ ਉਹ ਕਰਾਚੀ ਹਵਾਈ ਅੱਡੇ ‘ਤੇ ਹੀ ਆਪਣਾ ਪਾਸਪੋਰਟ ਭੁੱਲ ਗਈ ਸੀ। ਬੁਲਾਰੇ ਨੇ ਏਅਰ ਹੋਸਟੇਸ ਵੱਲੋਂ ਕੈਨੇਡਾ ਵਿੱਚ ਸਿਆਸੀ ਸ਼ਰਨ ਲੈਣ ਦੀਆਂ ਖਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਹ ਪੀਕੇ-782 ਰਾਹੀਂ ਪਾਕਿਸਤਾਨ ਪਰਤ ਰਹੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ, ਪੀਆਈਏ ਦੇ 10 ਤੋਂ ਵੱਧ ਕਰਮਚਾਰੀ ਕੈਨੇਡਾ ਪਹੁੰਚਣ ਤੋਂ ਬਾਅਦ ਲਾਪਤਾ ਹੋ ਚੁੱਕੇ ਹਨ।
