ਤੇਲ ਅਵੀਵ, 27 ਅਕਤੂਬਰ। ਇਜ਼ਰਾਈਲ ਨੇ ਫਿਲੀਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਤਿੰਨ ਚੋਟੀ ਦੇ ਕਮਾਂਡਰਾਂ ਨੂੰ ਮਾਰ ਦਿੱਤਾ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਤਿੰਨਾਂ ਦੀਆਂ ਫੋਟੋਆਂ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਆਈ. ਡੀ. ਐੱਫ. ਦਾ ਕਹਿਣਾ ਹੈ ਕਿ ਉਸਦੇ ਲੜਾਕੂ ਜਹਾਜ਼ਾਂ ਨੇ ਹਮਾਸ ਦੀ ਸਭ ਤੋਂ ਮਜ਼ਬੂਤ ਦਰਾਜ ਤੁਫਾਹ ਬਟਾਲੀਅਨ ਦੇ ਤਿੰਨ ਮਹੱਤਵਪੂਰਨ ਕਮਾਂਡਰਾਂ ਇਬਰਾਹਿਮ ਜਾਦਬਾ, ਰਿਫਾਤ ਅੱਬਾਸ ਅਤੇ ਤਾਰੇਕ ਮਾਰੂਫ ਨੂੰ ਹਮਲਾ ਕਰਕੇ ਮਾਰ ਦਿੱਤਾ ਹੈ। ਤਿੰਨਾਂ ਨੇ 7 ਅਕਤੂਬਰ ਨੂੰ ਇਜ਼ਰਾਈਲ ਦੇ ਖਿਲਾਫ ਹਮਲੇ ਅਤੇ ਕਤਲੇਆਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
