ਪੱਛਮੀ ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰੀ ਹਿੱਸੇ, ਨਾਈਜਰ ਰਾਜ ਦੇ ਮੋਕਵਾ ਸ਼ਹਿਰ ਵਿੱਚ ਭਾਰੀ ਹੜ੍ਹ ਕਾਰਨ ਮਨੁੱਖੀ ਅਤੇ ਆਰਥਿਕ ਤਬਾਹੀ ਦੀ ਖ਼ਬਰ ਸਾਹਮਣੀ ਆਈ ਹੈ। ਭਾਰੀ ਬਾਰਿਸ਼ ਨੇ ਜ਼ਿੰਦਗੀਆਂ ਉਲਟ ਕੇ ਰੱਖ ਦਿੱਤੀਆਂ ਹਨ। ਲੋਕ ਆਪਣੇ ਪਰਿਵਾਰ, ਘਰ ਅਤੇ ਜੀਵਨ ਜਰੂਰੀ ਸਮਾਨ ਗਵਾ ਚੁੱਕੇ ਹਨ। ਸਰਕਾਰ ਵਲੋਂ ਰਾਹਤ ਕਾਰਜ ਜਾਰੀ ਹਨ, ਪਰ ਹਾਲਾਤ ਹਜੇ ਵੀ ਗੰਭੀਰ ਹਨ।
BulletsIn
-
ਨਾਈਜਰ ਰਾਜ ਦੇ ਮੋਕਵਾ ਸ਼ਹਿਰ ਵਿੱਚ ਹੜ੍ਹ ਕਾਰਨ ਘੱਟੋ-ਘੱਟ 150 ਲੋਕਾਂ ਦੀ ਮੌਤ ਹੋ ਗਈ ਹੈ।
-
ਸ਼ਨੀਵਾਰ ਸਵੇਰੇ 9 ਵਜੇ ਤੱਕ 151 ਲਾਸ਼ਾਂ ਮਿਲ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ।
-
ਭਾਰੀ ਬਾਰਿਸ਼ ਹੜ੍ਹ ਦਾ ਮੁੱਖ ਕਾਰਨ ਬਣੀ, ਜਿਸ ਕਾਰਨ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੋ ਗਈ।
-
ਹੜ੍ਹ ਕਾਰਨ 3000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।
-
ਰਾਜ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਬੁਲਾਰੇ ਇਬਰਾਹਿਮ ਹੁਸੈਨੀ ਮੁਤਾਬਕ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।
-
ਮੋਕਵਾ ਦੇ 26 ਸਾਲਾ ਵਸਨੀਕ ਹਸਨ ਅਬਦੁੱਲਾਹੀ ਨੇ ਦੱਸਿਆ ਕਿ ਹੜ੍ਹ ਕਾਰਨ ਉਨ੍ਹਾਂ ਦੇ ਨੌਂ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ।
-
ਮ੍ਰਿਤਕਾਂ ਵਿੱਚ ਉਨ੍ਹਾਂ ਦੀ ਮਾਂ ਅਤੇ ਦੋ ਭਤੀਜੇ/ਭਤੀਜੀਆਂ (ਉਮਰ 4 ਤੋਂ 8 ਸਾਲ) ਵੀ ਸ਼ਾਮਲ ਹਨ।
-
ਹਸਨ ਨੇ ਕਿਹਾ ਕਿ ਸਭ ਕੁਝ ਤਬਾਹ ਹੋ ਗਿਆ ਹੈ, ਸਾਰਾ ਸਾਮਾਨ ਪਾਣੀ ਵਿੱਚ ਵਹਿ ਗਿਆ।
-
ਰਾਸ਼ਟਰਪਤੀ ਬੋਲਾ ਟੀਨੁਬੂ ਨੇ ਹੜ੍ਹ ਪ੍ਰਭਾਵਿਤਾਂ ਲਈ ਸੰਵੇਦਨਾ ਜਤਾਈ ਅਤੇ ਮਦਦ ਦਾ ਭਰੋਸਾ ਦਿੱਤਾ।
-
ਰਾਸ਼ਟਰੀ ਐਮਰਜੈਂਸੀ ਰਿਸਪਾਂਸ ਸੈਂਟਰ ਖੋਜ ਅਤੇ ਬਚਾਅ ਕਾਰਜਾਂ ‘ਚ ਲੱਗਾ ਹੋਇਆ ਹੈ।
