ਇਸਲਾਮਾਬਾਦ, 20 ਅਕਤੂਬਰ। ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਨੇੜੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਚਾਰ ਜਵਾਨਾਂ ਦੀ ਮੋਤ ਹੋ ਗਈ । ਇਸ ਮੁਕਾਬਲੇ ‘ਚ ਅੱਠ ਅੱਤਵਾਦੀ ਵੀ ਮਾਰੇ ਗਏ।
ਪਾਕਿਸਤਾਨੀ ਫੌਜ ਦੀ ਮੀਡੀਆ ਸ਼ਾਖਾ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਨੇ ਦੱਸਿਆ ਕਿ ਇਹ ਮੁਕਾਬਲਾ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਕਬਾਇਲੀ ਜ਼ਿਲੇ ਦੇ ਗੇਰੀਅਮ ਖੇਤਰ ‘ਚ ਹੋਇਆ। ਫੌਜ ਦੀ ਇਸ ਕਾਰਵਾਈ ‘ਚ ਨਾਮੀ ਅੱਤਵਾਦੀ ਹਜ਼ਰਤ ਜ਼ਮਾਨ ਉਰਫ ਖਵਾਰੇ ਮੁੱਲਾ ਵੀ ਮਾਰਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅੱਤਵਾਦੀਆਂ ਨੇ ਨੌਸ਼ੈਰਾ ਜ਼ਿਲੇ ‘ਚ ਪੁਲਿਸ ਪਾਰਟੀ ‘ਤੇ ਹਮਲਾ ਕੀਤਾ। ਇਸ ਦੌਰਾਨ ਜਵਾਬੀ ਗੋਲੀਬਾਰੀ ‘ਚ ਦੋ ਅੱਤਵਾਦੀ ਵੀ ਮਾਰੇ ਗਏ।
