ਨਿਊਯਾਰਕ ਦੀ ਅਪੀਲੀ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੋਰਨ ਸਟਾਰ ਨੂੰ ਗੁਪਤ ਧਨ ਦੇਣ ਦੇ ਮਾਮਲੇ ਵਿਚ ਗਵਾਹਾਂ ਅਤੇ ਦੂਜੇ ਲੋਕਾਂ ਦੇ ਖਿਲਾਫ ਬਿਆਨ ਦੇਣ ‘ਤੇ ਪਾਬੰਦੀ ਲਗਾਉਣ ਵਾਲੇ ਹੁਕਮ ਨੂੰ ਬਰਕਰਾਰ ਰੱਖਿਆ। ਅਪੀਲੀ ਅਦਾਲਤ ਦੇ ਜੱਜ ਨੇ ਪਾਇਆ ਕਿ ਟਰੰਪ ਦੇ ਜਨਤਕ ਬਿਆਨ ਮਾਮਲੇ ਵਿੱਚ ਮੌਜੂਦਾ ਗਵਾਹਾਂ ਅਤੇ ਸੰਭਾਵੀ ਗਵਾਹਾਂ ਦੀ ਗਵਾਹੀ ਦੀ ਅਖੰਡਤਾ ਲਈ ਕਾਫੀ ਖਤਰਾ ਪੈਦਾ ਕਰਦੇ ਹਨ। ਟਰੰਪ ਨੇ ਨਿਊਯਾਰਕ ਦੀ ਅਪੀਲੀ ਅਦਾਲਤ ਨੂੰ ਗਵਾਹਾਂ ਅਤੇ ਹੋਰਾਂ ਦੇ ਖਿਲਾਫ ਬਿਆਨ ਦੇਣ ਨੂੰ ਲੈ ਕੇ ਉਨ੍ਹਾਂ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾਉਣ ਜਾਂ ਸੋਧਣ ਦੀ ਬੇਨਤੀ ਕੀਤੀ ਸੀ। ਅਦਾਲਤ ਨੇ ਟਰੰਪ ਦੀ ਬੇਨਤੀ ਨੂੰ ਰੱਦ ਕਰ ਦਿੱਤਾ।
