ਇਸਤਾਂਬੁਲ, 29 ਜਨਵਰੀ (ਹਿ.ਸ.)। ਤੁਰਕੀ ਦੇ ਇਸਤਾਂਬੁਲ ਵਿੱਚ ਐਤਵਾਰ ਨੂੰ ਇੱਕ ਪ੍ਰਮੁੱਖ ਚਰਚ ਉੱਤੇ ਹੋਏ ਹਮਲੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਇਹ ਇੱਕ ਇਤਾਲਵੀ ਚਰਚ ਹੈ। ਦੇਸ਼ ਦੇ ਰਾਸ਼ਟਰਪਤੀ ਏਰਦੋਗਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਸਥਾਨਕ ਅਖਬਾਰ ਡੇਲੀ ਸਬਾਹ ਦੀ ਰਿਪੋਰਟ ਮੁਤਾਬਕ ਇਹ ਹਮਲਾ ਇਸਤਾਂਬੁਲ ਦੇ ਸਰਯੇਰ ਜ਼ਿਲ੍ਹੇ ‘ਚ ਹੋਇਆ।
ਡੇਲੀ ਸਬਾਹ ਮੁਤਾਬਕ ਇਸਤਾਂਬੁਲ ਦੇ ਆਫ਼ਿਸ ਆਫ਼ ਦਿ ਚੀਫ਼ ਪਬਲਿਕ ਪ੍ਰੌਸੀਕਿਊਟਰ ਨੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਇੱਕ ਡਿਪਟੀ ਚੀਫ਼ ਪ੍ਰੌਸੀਕਿਊਟਰ ਅਤੇ ਦੋ ਪ੍ਰੌਸੀਕਿਊਟਰ ਨੂੰ ਸੌਂਪੀ ਗਈ ਹੈ। ਗ੍ਰਹਿ ਮੰਤਰੀ ਅਲੀ ਯੇਰਲੀਕਾਯਾ ਨੇ ਕਿਹਾ ਕਿ ਦੋ ਨਕਾਬਪੋਸ਼ ਬੰਦੂਕਧਾਰੀਆਂ ਨੇ ਸਾਂਤਾ ਮਾਰੀਆ ਚਰਚ ਵਿੱਚ ਪ੍ਰਾਰਥਨਾ ਦੌਰਾਨ ਗੋਲੀਬਾਰੀ ਕੀਤੀ। ਦੇਸ਼ ਦੇ ਉਪ ਰਾਸ਼ਟਰਪਤੀ ਸੇਵਡੇਤ ਯਿਲਮਾਜ਼, ਨਿਆਂ ਮੰਤਰੀ ਯਿਲਮਾਜ਼ ਟੁੰਕੇ ਅਤੇ ਜਸਟਿਸ ਐਂਡ ਡਿਵੈਲਪਮੈਂਟ ਪਾਰਟੀ ਦੇ ਬੁਲਾਰੇ ਓਮਰ ਸੇਲਿਕ ਸਮੇਤ ਹੋਰਨਾਂ ਨੇ ਚਰਚ ‘ਤੇ ਹਮਲੇ ਦੀ ਨਿੰਦਾ ਕੀਤੀ ਹੈ।
