ਵਾਸ਼ਿੰਗਟਨ, 05 ਅਕਤੂਬਰ (ਹਿ. ਸ.)। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਡੌਗ ‘ਕਮਾਂਡਰ’ ਨੂੰ ਵ੍ਹਾਈਟ ਹਾਊਸ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਸਨੇ ਰਾਸ਼ਟਰਪਤੀ ਨਿਵਾਸ ‘ਤੇ ਤਾਇਨਾਤ ਕਈ ਕਰਮਚਾਰੀਆਂ ਅਤੇ ਜੋ ਬਿਡੇਨ ਦੀ ਸੁਰੱਖਿਆ ਲਈ ਤਾਇਨਾਤ ਸੀਕਰੇਟ ਸਰਵਿਸ ਦੇ 11 ਕਰਮਚਾਰੀਆਂ ਨੂੰ ਕੁੱਟ ਲਿਆ ਸੀ।
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦਾ ਪਾਲਤੂ ਕੁੱਤਾ ‘ਕਮਾਂਡਰ’ ਦੋ ਸਾਲ ਦਾ ਹੈ ਅਤੇ ਜਰਮਨ ਸ਼ੈਫਰਡ ਨਸਲ ਦਾ ਹੈ। ਹਾਲ ਹੀ ‘ਚ ਉਸਨੇ ਨੇ ਵ੍ਹਾਈਟ ਹਾਊਸ ਦੇ ਕਈ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਲਈ ਤਾਇਨਾਤ ਸੀਕਰੇਟ ਸਰਵਿਸ ਦੇ 11 ਜਵਾਨਾਂ ਨੂੰ ਕਮਾਂਡਰ ਨੇ ਕੁੱਟ ਲਿਆ ਸੀ। ਇਸ ਤੋਂ ਬਾਅਦ ਕਮਾਂਡਰ ਨੂੰ ਵ੍ਹਾਈਟ ਹਾਊਸ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ। ਉਸਨੂੰ ਵ੍ਹਾਈਟ ਹਾਊਸ ਤੋਂ ਹਟਾ ਕੇ ਕਿਸੇ ਅਣਜਾਣ ਥਾਂ ‘ਤੇ ਭੇਜ ਦਿੱਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਦੀ ਪਤਨੀ ਜਿਲ ਬਿਡੇਨ ਦੀ ਸੰਚਾਰ ਨਿਰਦੇਸ਼ਕ ਐਲਿਜ਼ਾਬੇਥ ਅਲੈਗਜ਼ੈਂਡਰ ਨੇ ਕਿਹਾ ਕਿ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਮਾਂਡਰ ਨੂੰ ਵ੍ਹਾਈਟ ਹਾਊਸ ਤੋਂ ਹਮੇਸ਼ਾ ਲਈ ਹਟਾ ਦਿੱਤਾ ਗਿਆ ਹੈ ਜਾਂ ਉਹ ਕੁਝ ਸਮੇਂ ਬਾਅਦ ਮੁੜ ਪਰਤ ਸਕਦਾ ਹੈ। ਇਸ ਤੋਂ ਪਹਿਲਾਂ ਜੋ ਬਿਡੇਨ ਦੇ ਦੂਜੇ ਪਾਲਤੂ ਕੁੱਤੇ ਮੇਜਰ ਨੂੰ ਵੀ ਵ੍ਹਾਈਟ ਹਾਊਸ ਤੋਂ ਹਟਾਇਆ ਜਾ ਚੁੱਕਿਆ ਹੈ। ਬਾਈਡੇਨ ਦੇ ਪਾਲਤੂ ਕੁੱਤੇ ਚੈਂਪ ਦੀ ਸਾਲ 2021 ਵਿੱਚ ਮੌਤ ਹੋ ਗਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
