
ਕੀਵ, 25 ਨਵੰਬਰ (ਹਿ.ਸ.)। ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ‘ਚ ਯੂਕ੍ਰੇਨ ਨੇ ਕ੍ਰੀਮੀਆ ਪ੍ਰਾਇਦੀਪ ‘ਤੇ ਵੱਡਾ ਡਰੋਨ ਹਮਲਾ ਕੀਤਾ ਹੈ, ਜਿਸ ਨੂੰ ਰੂਸੀ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ। ਰੂਸੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।
ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਫੌਜ ਨੇ ਪੂਰਬੀ ਯੂਕ੍ਰੇਨ ਦੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸ਼ਹਿਰ ਅਵਦੀਵਕਾ ‘ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਰੂਸ ਨੇ 2014 ਵਿੱਚ ਕ੍ਰੀਮੀਆ ਦੇ ਯੂਕ੍ਰੇਨੀ ਪ੍ਰਾਇਦੀਪ ਨੂੰ ਆਪਣੇ ਨਾਲ ਮਿਲਾ ਲਿਆ ਸੀ। ਜੂਨ ਵਿੱਚ ਸ਼ੁਰੂ ਹੋਏ ਯੂਕ੍ਰੇਨ ਦੇ ਜਵਾਬੀ ਹਮਲੇ ਦੇ ਬਾਵਜੂਦ, ਕੋਈ ਵੀ ਪੱਖ ਜ਼ਿਆਦਾ ਜ਼ਮੀਨ ਹਾਸਲ ਕਰਨ ਦੇ ਯੋਗ ਨਹੀਂ ਰਿਹਾ ਅਤੇ ਵਿਸ਼ਲੇਸ਼ਕਾ ਅਨੁਮਾਨ ਹੈ ਕਿ ਲੰਬਾ ਚੱਲੇਗਾ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਜੰਗ ਦੇ ਮੈਦਾਨ ਵਿੱਚ ਬਰਫਬਾਰੀ ਅਤੇ ਹੱਡੀਆਂ ਨੂੰ ਜਮ੍ਹਾਂ ਦੇਣ ਵਾਲੀ ਠੰਡ ਦੇ ਵਿਚਕਾਰ, ਯੂਕ੍ਰੇਨ ਅਤੇ ਰੂਸ ਇੱਕ ਅਜਿਹੀ ਧਰਤੀ ਦੀ ਖੋਜ ਕਰ ਰਹੇ ਹਨ ਜੋ ਭਵਿੱਖ ’ਚ ਅੱਗੇ ਵਧਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰ ਸਕੇ। ਦੱਖਣੀ ਯੂਕ੍ਰੇਨ ਵਿੱਚ ਖੇਰਸਾਨ ਖੇਤਰ ਦੇ ਰੂਸੀ ਕਬਜ਼ੇ ਵਾਲੇ ਹਿੱਸੇ ਦੇ ਰੂਸੀ ਗਵਰਨਰ ਵਲਾਦੀਮੀਰ ਸਾਲਡੋ ਨੇ ਕਿਹਾ ਕਿ ਯੂਕ੍ਰੇਨ ਨੇ ਸ਼ੁੱਕਰਵਾਰ ਤੜਕੇ ਕ੍ਰੀਮੀਆ ਵਿੱਚ ਇੱਕ ਵੱਡਾ ਡਰੋਨ ਹਮਲਾ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹਮਲਾ ਕਰਨ ਆਏ ਦਰਜਨਾਂ ਡਰੋਨਾਂ ਨੂੰ ਡੇਗ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
