ਬਰਲਿਨ, 17 ਨਵੰਬਰ (ਹਿ. ਸ.)। ਮਿਆਂਮਾਰ-ਚੀਨ ਸਰਹੱਦੀ ਖੇਤਰ ‘ਚ ਅੱਜ (ਸ਼ੁੱਕਰਵਾਰ) ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.7 ਸੀ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਨੇ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ (ਜੀਐੱਫਜ਼ੈੱਡ) ਦੇ ਹਵਾਲੇ ਨਾਲ ਮਿਆਂਮਾਰ-ਚੀਨ ਸਰਹੱਦੀ ਖੇਤਰ ਵਿੱਚ ਭੂਚਾਲ ਦੇ ਸ਼ਕਤੀਸ਼ਾਲੀ ਝਟਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਜੀਐੱਫਜ਼ੈੱਡ ਨੇ ਕਿਹਾ ਕਿ ਭੂਚਾਲ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ ‘ਤੇ ਸੀ।
ਚੀਨ-ਮਿਆਂਮਾਰ ਸਰਹੱਦ ‘ਤੇ ਭੂਚਾਲ ਕਾਰਨ ਸ਼ੁੱਕਰਵਾਰ ਸਵੇਰੇ ਹਨੋਈ ਦੀਆਂ ਕਈ ਅਪਾਰਟਮੈਂਟ ਬਿਲਡਿੰਗਾਂ ਦੇ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਇੰਸਟੀਚਿਊਟ ਆਫ ਜੀਓਫਿਜ਼ਿਕਸ ਦੇ ਮੁਖੀ ਨਗੁਏਨ ਜ਼ੁਆਨ ਐਨ ਨੇ ਕਿਹਾ ਕਿ ਚੀਨ-ਮਿਆਂਮਾਰ ਸਰਹੱਦ ‘ਤੇ 5.4 ਤੀਬਰਤਾ ਦਾ ਭੂਚਾਲ ਸਵੇਰੇ 8:37 ਵਜੇ ਆਇਆ, ਜਿਸਦਾ ਕੇਂਦਰ ਲਗਭਗ 48 ਕਿਲੋਮੀਟਰ ਭੂਮੀਗਤ ਸੀ। ਭੂਚਾਲ ਹਨੋਈ ਤੋਂ ਕਰੀਬ 660 ਕਿਲੋਮੀਟਰ ਦੂਰ ਆਇਆ। ਇੰਸਟੀਚਿਊਟ ਅਜੇ ਵੀ ਇਸ ਦੀ ਨਿਗਰਾਨੀ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
