ਢਾਕਾ, 31 ਦਸੰਬਰ (ਹਿ.ਸ.)। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਅੱਜ ਅਭਿਲਾਸ਼ੀ ਮੈਟਰੋ ਰੇਲ ਪ੍ਰੋਜੈਕਟ ਦੇ ਕਾਰਵਾਂ ਬਾਜ਼ਾਰ ਅਤੇ ਸ਼ਾਹਬਾਗ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਢਾਕਾ ਮੈਟਰੋ ਲਾਈਨ ਦੇ ਇਨ੍ਹਾਂ ਆਖਰੀ ਦੋ ਸਟੇਸ਼ਨਾਂ ਦਾ ਕੰਮ ਹਾਲ ਹੀ ਵਿੱਚ ਪੂਰਾ ਹੋਇਆ ਸੀ। ਹੁਣ ਮੈਟਰੋ ਢਾਕਾ ਦੇ ਸਾਰੇ 16 ਸਟੇਸ਼ਨਾਂ ਦੀ ਦੂਰੀ ਨੂੰ ਪੂਰਾ ਕਰੇਗੀ।
ਅਖਬਾਰ ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਹ ਬੰਗਲਾਦੇਸ਼ ਦਾ ਪਹਿਲਾ ਮੈਟਰੋ ਰੇਲ ਪ੍ਰੋਜੈਕਟ ਹੈ। ਪ੍ਰੋਜੈਕਟ ਦਾ ਮੁੱਖ ਨਿਰਮਾਣ ਕੰਮ 2017 ਵਿੱਚ ਸ਼ੁਰੂ ਹੋਇਆ ਸੀ। ਇਸ ‘ਤੇ 33,472 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਨੂੰ ਜਾਪਾਨ ਇੰਟਰਨੈਸ਼ਨਲ ਕੋ-ਆਪਰੇਸ਼ਨ ਏਜੰਸੀ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਹੈ।
ਇਹ ਸੇਵਾ ਉੱਤਰਾ ਤੋਂ ਮੋਤੀਝੀਲ ਤੱਕ ਸਵੇਰੇ 7:30 ਵਜੇ ਤੋਂ 11:30 ਵਜੇ ਤੱਕ ਅਤੇ ਉੱਤਰਾ ਤੋਂ ਅਗਰਗਾਓਂ ਤੱਕ ਸਵੇਰੇ 7:30 ਤੋਂ ਰਾਤ 8:30 ਵਜੇ ਤੱਕ ਉਪਲੱਬਧ ਰਹੇਗੀ। ਇਸ ਤੋਂ ਪਹਿਲਾਂ 13 ਦਸੰਬਰ ਨੂੰ, ਅਗਰਗਾਓਂ-ਮੋਤੀਝੀਲ ਮੈਟਰੋ ਰੇਲ ਸੈਕਸ਼ਨ ‘ਤੇ ਬਿਜੋਏ ਸਾਰਣੀ ਅਤੇ ਢਾਕਾ ਯੂਨੀਵਰਸਿਟੀ ਸਟੇਸ਼ਨਾਂ ਨੂੰ ਜਨਤਾ ਲਈ ਖੋਲ੍ਹਿਆ ਗਿਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
