ਢਾਕਾ, 03 ਜਨਵਰੀ (ਹਿ.ਸ.)। ਬੰਗਲਾਦੇਸ਼ ਵਿੱਚ 7 ਜਨਵਰੀ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ। ਅੱਜ ਸਵੇਰੇ ਦੇਸ਼ ਭਰ ਵਿੱਚ ਹਥਿਆਰਬੰਦ ਬਲ ਤਾਇਨਾਤ ਕਰ ਦਿੱਤੇ ਗਏ।
ਢਾਕਾ ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿੱਚ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਡਾਇਰੈਕਟੋਰੇਟ ਦੇ ਹਵਾਲੇ ਨਾਲ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਬੁੱਧਵਾਰ ਤੋਂ 10 ਜਨਵਰੀ ਤੱਕ ਤਾਇਨਾਤ ਕੀਤਾ ਜਾਵੇਗਾ। ਅੱਜ ਸਵੇਰੇ ਫੌਜ ਦੀ ਟੁਕੜੀ ਨੇ ਢਾਕਾ ਦੇ ਬਨਾਨੀ ਇਲਾਕੇ ਵਿੱਚ ਗਸ਼ਤ ਕੀਤੀ। ਬੰਗਲਾਦੇਸ਼ ਫੌਜ ਦੇ ਜਵਾਨਾਂ ਨੂੰ 62 ਜ਼ਿਲ੍ਹਿਆਂ ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦੇ ਜਵਾਨਾਂ ਨੂੰ 45 ਉਪ-ਜ਼ਿਲ੍ਹਿਆਂ ਦੇ ਖੇਤਰਾਂ ਵਿੱਚ ਸੁਰੱਖਿਆ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਬੰਗਲਾਦੇਸ਼ ਨੇਵੀ ਦੇ ਜਵਾਨ ਭੋਲਾ ਅਤੇ ਬਰਗੁਨਾ ਸਮੇਤ 19 ਤੱਟਵਰਤੀ ਉਪ-ਜ਼ਿਲ੍ਹਿਆਂ ਵਿੱਚ ਨਿਗਰਾਨੀ ਕਰਨਗੇ। ਬੰਗਲਾਦੇਸ਼ ਹਵਾਈ ਸੈਨਾ ਪਹਾੜੀ, ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਪੋਲਿੰਗ ਸਟੇਸ਼ਨਾਂ ‘ਤੇ ਹੈਲੀਕਾਪਟਰ ਸਹਾਇਤਾ ਪ੍ਰਦਾਨ ਕਰੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
