ਢਾਕਾ, 26 ਦਸੰਬਰ (ਹਿ. ਸ.)। ਬੰਗਲਾਦੇਸ਼ ਦੇ ਖੁਲਨਾ ਦੇ ਦਿਘਲੀਆ ਉਪ-ਜ਼ਿਲੇ ‘ਚ ਸਥਿਤ ਜਾਮਨ ਜੂਟ ਮਿੱਲ ‘ਚ ਸੋਮਵਾਰ ਰਾਤ ਕਰੀਬ 09.45 ਵਜੇ ਅੱਗ ਲੱਗ ਗਈ। ਇਸ ਨਾਲ ਨਾਗਰਘਾਟ ਇਲਾਕੇ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਪਹੁੰਚੀਆਂ। ਅੱਗ ਬੁਝਾਉਣ ਵਿੱਚ ਕਰੀਬ ਡੇਢ ਘੰਟੇ ਦਾ ਸਮਾਂ ਲੱਗਾ।
ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਖੁਲਨਾ ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਦੇ ਅਸਿਸਟੈਂਟ ਡਾਇਰੈਕਟਰ ਫਾਰੂਕ ਹੁਸੈਨ ਸ਼ਿਕਦਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਿਕਦਰ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਉਸ ਕਮਰੇ ‘ਚ ਲੱਗੀ ਜਿੱਥੇ ਮਿੱਲ ‘ਚ ਬਣਿਆ ਕੁਝ ਸਾਮਾਨ ਅਤੇ ਕੱਚਾ ਜੂਟ ਰੱਖਿਆ ਹੋਇਆ ਸੀ। ਅੱਗ ਦੀਆਂ ਲਪਟਾਂ ਦੇਖ ਕੇ ਮਜ਼ਦੂਰ ਜਲਦੀ ਹੀ ਮਿੱਲ ਤੋਂ ਬਾਹਰ ਨਿਕਲ ਆਏ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
