ਇਸਲਾਮਾਬਾਦ, 04 ਨਵੰਬਰ (ਹਿ.ਸ.)। ਪਾਕਿਸਤਾਨ ਦੇ ਮੀਆਂਵਾਲੀ ‘ਚ ਸ਼ਨੀਵਾਰ ਸਵੇਰੇ ਫੌਜ ਦੇ ਏਅਰਬੇਸ ‘ਤੇ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰੀ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਨੂੰ ਛੇ ਅੱਤਵਾਦੀਆਂ ਨੇ ਅੰਜਾਮ ਦਿੱਤਾ। ਏਅਰਬੇਸ ‘ਚ ਦਾਖਲ ਹੋਣ ਵਾਲੇ ਤਿੰਨ ਅੱਤਵਾਦੀ ਮਾਰੇ ਗਏ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ।
ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਹਮਲੇ ‘ਚ ਤਿੰਨ ਜ਼ਮੀਨੀ ਲੜਾਕੂ ਜਹਾਜ਼ ਅਤੇ ਇਕ ਈਂਧਨ ਟੈਂਕਰ ਨੂੰ ਤਬਾਹ ਕਰ ਦਿੱਤਾ। ਫੌਜ ਨੇ ਕਿਹਾ ਕਿ ਇਲਾਕੇ ਨੂੰ ਖਾਲੀ ਕਰਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਹਮਲੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ ਨੇ ਕਿਹਾ ਹੈ ਕਿ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਮੀਆਂਵਾਲੀ ਸਿਖਲਾਈ ਏਅਰਬੇਸ ‘ਤੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
