ਇਸਲਾਮਾਬਾਦ, 04 ਨਵੰਬਰ (ਹਿ.ਸ.)। ਪਾਕਿਸਤਾਨੀ ਫੌਜ ਦੇ ਏਅਰਬੇਸ ‘ਤੇ ਅੱਜ ਸਵੇਰੇ ਹੋਏ ਅੱਤਵਾਦੀ ਹਮਲੇ ਨਾਲ ਪੂਰਾ ਇਲਾਕਾ ਹਿੱਲ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਪੰਜਾਬ ਸੂਬੇ ਦੇ ਮੀਆਂਵਾਲੀ ‘ਚ ਫੌਜ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ।
ਰਿਪੋਰਟਾਂ ਮੁਤਾਬਕ ਕੁਝ ਅੱਤਵਾਦੀ ਪੌੜੀਆਂ ਅਤੇ ਤਾਰਾਂ ਕੱਟ ਕੇ ਸਵੇਰੇ ਏਅਰਬੇਸ ਦੀ ਕੰਧ ‘ਤੇ ਟੱਪ ਗਏ। ਇਸ ਹਮਲੇ ਨਾਲ ਸਬੰਧਤ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਏਅਰਬੇਸ ਅੰਦਰ ਅੱਗ ਲੱਗਦੀ ਹੋਈ ਦੇਖੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ‘ਚ ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ) ਦੇ ਕਈ ਆਤਮਘਾਤੀ ਹਮਲਾਵਰ ਸ਼ਾਮਲ ਹਨ। ਟੀਜੇਪੀ ਦੇ ਬੁਲਾਰੇ ਮੁੱਲਾ ਮੁਹੰਮਦ ਕਾਸਿਮ ਨੇ ਵੀ ਹਮਲੇ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਏਅਰਬੇਸ ਨੂੰ ਘੇਰ ਲਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
