ਇਸਲਾਮਾਬਾਦ, 21 ਅਕਤੂਬਰ (ਹਿ.ਸ.)। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੇਸ਼ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ‘ਚ ਫੌਜ ਨੇ ਇਕ ਮੁਕਾਬਲੇ ‘ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਦੀ ਅੱਤਵਾਦੀਆਂ ਨਾਲ ਇਹ ਮੁੱਠਭੇੜ ਲੱਕੀ ਮਾਰਵਾਤ ਜ਼ਿਲ੍ਹੇ ਦੇ ਸੇਮੂ ਵਾਂਡਾ ਇਲਾਕੇ ਵਿੱਚ ਹੋਈ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ. ) ਦੇ ਹਵਾਲੇ ਨਾਲ ਦਿੱਤੀ ਗਈ ਹੈ।
ਆਈ. ਐੱਸ. ਪੀ. ਆਰ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫੌਜ ਦੁਆਰਾ ਇੱਕ ਖੁਫੀਆ-ਅਧਾਰਤ ਆਪਰੇਸ਼ਨ ਦੌਰਾਨ ਇੱਕ ਮੁਕਾਬਲੇ ਵਿੱਚ ਚਾਰ ਅੱਤਵਾਦੀ ਮਾਰੇ ਗਏ ਜਦੋਂ ਕਿ ਇੱਕ ਨੂੰ ਫੜ ਲਿਆ ਗਿਆ। ਇਹ ਅੱਤਵਾਦੀ ਗੋਲੀਬਾਰੀ ‘ਚ ਜ਼ਖਮੀ ਹੋ ਗਿਆ। ਉਨ੍ਹਾਂ ਕੋਲੋਂ ਹਥਿਆਰ, ਸਾਜ਼ੋ-ਸਾਮਾਨ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
