ਤੇਲ ਅਵੀਵ, 14 ਦਸੰਬਰ (ਹਿ.ਸ.)। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਕੀਤਾ ਹੈ ਕਿ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਹਮਾਸ ਵਿਰੁੱਧ ਇਜ਼ਰਾਈਲ ਦੀ ਲੜਾਈ ਨੂੰ ਕੋਈ ਨਹੀਂ ਰੋਕ ਸਕਦਾ। ਇਜ਼ਰਾਈਲ ਇਸ ਲੜਾਈ ਨੂੰ ਅੰਤ ਤੱਕ ਜਾਰੀ ਰੱਖੇਗਾ ਅਤੇ ਇਸ ਨੂੰ ਰੋਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸੋਸ਼ਲ ਮੀਡੀਆ ਐਕਸ ‘ਤੇ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਆਪਣਾ ਰੁਖ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਸਾਡੇ ਸੈਨਿਕਾਂ ਨੂੰ ਗੁਆਉਣ ਦੇ ਅਥਾਹ ਦਰਦ ਅਤੇ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ, ਅਸੀਂ ਅੰਤ ਅਤੇ ਜਿੱਤ ਤੱਕ ਲੜਾਂਗੇ।’
ਇਸ ਤੋਂ ਪਹਿਲਾਂ ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਕਿਹਾ ਕਿ ਵਿਸ਼ਵ ਦਬਾਅ ਦੇ ਬਾਵਜੂਦ ਹਮਾਸ ਵਿਰੁੱਧ ਇਜ਼ਰਾਈਲ ਦੀ ਜੰਗ ਜਾਰੀ ਰਹੇਗੀ। ‘ਹੁਣ ਜੰਗਬੰਦੀ ਅੱਤਵਾਦੀ ਸੰਗਠਨ ਲਈ ਤੋਹਫੇ ਵਾਂਗ ਹੋਵੇਗੀ ਅਤੇ ਜੇਕਰ ਜੰਗ ਰੁਕ ਜਾਂਦੀ ਹੈ ਤਾਂ ਹਮਾਸ ਇਕ ਵਾਰ ਫਿਰ ਮਜ਼ਬੂਤ ਹੋ ਕੇ ਖੜ੍ਹਾ ਹੋਵੇਗਾ।’
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਪ੍ਰਧਾਨ ਮੰਤਰੀ ਜੋ ਬਿਡੇਨ ਨੇ ਮੰਗਲਵਾਰ ਨੂੰ ਇਕ ਸਮਾਗਮ ਦੌਰਾਨ ਕਿਹਾ ਕਿ ਗਾਜ਼ਾ ‘ਤੇ ਅੰਨ੍ਹੇਵਾਹ ਬੰਬਾਰੀ ਕਰਕੇ ਇਜ਼ਰਾਈਲ ਦੁਨੀਆ ਭਰ ਦਾ ਸਮਰਥਨ ਗੁਆ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਇਜ਼ਰਾਈਲ ਦੇ ਨਾਲ ਹੈ। ਅਮਰੀਕਾ ਤੋਂ ਇਲਾਵਾ ਯੂਰਪੀਅਨ ਯੂਨੀਅਨ, ਯੂਰਪ ਅਤੇ ਦੁਨੀਆ ਦਾ ਬਹੁਤਾ ਹਿੱਸਾ ਇਜ਼ਰਾਈਲ ਦੇ ਨਾਲ ਹੈ ਪਰ ਅੰਨ੍ਹੇਵਾਹ ਬੰਬਾਰੀ ਕਾਰਨ ਇਹ ਆਲਮੀ ਸਮਰਥਨ ਗੁਆ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
