ਹਾਂਗਕਾਂਗ, 29 ਸਤੰਬਰ (ਹਿ. ਸ.)। ਚੀਨ ਨੇ ਰੀਅਲ ਅਸਟੇਟ ਡਿਵੈਲਪਰ ਚਾਈਨਾ ਐਵਰਗ੍ਰਾਂਡੇ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕੰਪਨੀ ਕਰਜ਼ੇ ਵਿੱਚ ਡੁੱਬੀ ਹੋਈ ਹੈ। ਚਾਈਨਾ ਐਵਰਗ੍ਰਾਂਡੇ ਦੇ ਦੋ ਸਾਬਕਾ ਅਧਿਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਕੰਪਨੀ ਦੇ ਅਰਬਪਤੀ ਚੇਅਰਮੈਨ ਪੁਲਿਸ ਦੀ ਨਿਗਰਾਨੀ ਵਿੱਚ ਹਨ। ਚੀਨ ਦੇ ਇਸ ਤਾਜ਼ਾ ਕਦਮ ਨੇ ਰੀਅਲ ਅਸਟੇਟ ਜਗਤ ਵਿੱਚ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਵਧਾ ਦਿੱਤੀ ਹੈ। ਅਮਰੀਕੀ ਮੀਡੀਆ ਰਿਪੋਰਟਾਂ ’ਚ ਇਸ ਦੀ ਕਾਫੀ ਚਰਚਾ ਹੋਈ ਹੈ।
ਰਿਪੋਰਟਾਂ ਦੇ ਅਨੁਸਾਰ ਇੱਕ ਸਮੇਂ ਵਿੱਚ ਇਸ ਕੰਪਨੀ ਦੇ ਪ੍ਰੋਜੈਕਟਾਂ ਨੂੰ ਚੀਨ ਵਿੱਚ ਸਫਲਤਾ ਦੀ ਗਾਰੰਟੀ ਮੰਨਿਆ ਜਾਂਦਾ ਸੀ। ਇਸ ਦੇ ਪਤਨ ਦੀ ਕਹਾਣੀ ਦੋ ਸਾਲ ਪਹਿਲਾਂ ਸ਼ੁਰੂ ਹੋਈ ਸੀ। ਐਵਰਗ੍ਰਾਂਡੇ ਨੇ ਵੀਰਵਾਰ ਨੂੰ ਹਾਂਗਕਾਂਗ ਵਿੱਚ ਆਪਣੀਆਂ ਤਿੰਨ ਜਨਤਕ ਤੌਰ ’ਤੇ ਵਪਾਰਕ ਕੰਪਨੀਆਂ ਦੇ ਵਪਾਰ ਨੂੰ ਮੁਅੱਤਲ ਕਰ ਦਿੱਤਾ। ਦੋ ਸਾਲ ਪਹਿਲਾਂ ਜਦੋਂ ਐਵਰਗ੍ਰਾਂਡੇ 300 ਬਿਲੀਅਨ ਡਾਲਰ ਦੇ ਕਰਜ਼ੇ ਵਿੱਚ ਚਲੇ ਗਈ ਤਾਂ ਦੁਨੀਆ ਹੈਰਾਨ ਰਹਿ ਗਈ ਸੀ। ਰਿਪੋਰਟਾਂ ਦੇ ਅਨੁਸਾਰ ਇੱਕ ਹੋਰ ਪ੍ਰਮੁੱਖ ਚੀਨੀ ਡਿਵੈਲਪਰ ਕੰਟਰੀ ਗਾਰਡਨ ਨੇ ਸਾਲ ਦੇ ਪਹਿਲੇ ਅੱਧ ਵਿੱਚ 7.3 ਬਿਲੀਅਨ ਡਾਲਰ ਦੇ ਨੁਕਸਾਨ ਦੀ ਸੂਚਨਾ ਦਿੱਤੀ ਹੈੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
