ਕੀਵ, 21 ਨਵੰਬਰ (ਹਿ. ਸ.)। ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਸੋਮਵਾਰ ਨੂੰ ਬਿਨਾਂ ਕਿਸੇ ਪਹਿਲਾਂ ਐਲਾਨੇ ਪ੍ਰੋਗਰਾਮ ਦੇ ਯੂਕ੍ਰੇਨ ਦੀ ਰਾਜਧਾਨੀ ਕੀਵ ਪਹੁੰਚ ਗਏ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਪੱਛਮੀ ਦੇਸ਼ਾਂ ਤੋਂ ਸਮਰਥਨ ਜਾਰੀ ਰੱਖਣ ਦੇ ਵਾਅਦੇ ਨੂੰ ਦੁਹਰਾਇਆ। ਰੂਸ ਨਾਲ ਚੱਲ ਰਹੇ ਟਕਰਾਅ ਦਰਮਿਆਨ ਆਸਟਿਨ ਲੋਇਡ ਦੀ ਇਹ ਦੂਜੀ ਵਾਰ ਕੀਵ ਯਾਤਰਾ ਹੈ। ਆਸਟਿਨ ਪੋਲੈਂਡ ਤੋਂ ਰੇਲਗੱਡੀ ਰਾਹੀਂ ਕੀਵ ਪਹੁੰਚੇ। ਲੋਇਡ ਨੇ ਪਹਿਲਾਂ ਅਪ੍ਰੈਲ 2022 ਵਿਚ ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਦੋ ਮਹੀਨੇ ਬਾਅਦ ਦੌਰਾ ਕੀਤਾ ਸੀ। ਉਨ੍ਹਾਂ ਨੇ ਐਕਸ ਪੋਸਟ ‘ਚ ਲਿਖਿਆ ਕਿ ਮੈਂ ਇੱਥੇ ਇਕ ਜ਼ਰੂਰੀ ਸੰਦੇਸ਼ ਦੇਣ ਆਇਆ ਹਾਂ। ਰੂਸੀ ਹਮਲਾਵਰਤਾ ਤੋਂ ਛੁਟਕਾਰਾ ਪਾਉਣ ਲਈ ਚੱਲ ਰਹੀ ਜੰਗ ਵਿੱਚ ਅਮਰੀਕਾ ਹਮੇਸ਼ਾ ਯੂਕ੍ਰੇਨ ਦੇ ਨਾਲ ਹੈ।
ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵੀ ਮੁਲਾਕਾਤ ਕੀਤੀ ਅਤੇ ਸਮਰਥਨ ਦਾ ਵਾਅਦਾ ਕੀਤਾ। ਅਮਰੀਕਾ ਅਤੇ ਉਸਦੇ ਸਹਿਯੋਗੀ ਯੂਕ੍ਰੇਨ ਨੂੰ ਯੁੱਧ ਵਿੱਚ ਸਫਲਤਾ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਜਾਰੀ ਰੱਖਣਗੇ। ਉਹ ਰੱਖਿਆ ਮੰਤਰੀ ਰੁਸਤਮ ਉਮੇਰੋਵ ਅਤੇ ਚੀਫ਼ ਆਫ਼ ਸਟਾਫ਼ ਜਨਰਲ ਵੈਲੇਰੀ ਜਾਲੁਜ਼ਨੀ ਨਾਲ ਵੀ ਮੁਲਾਕਾਤ ਕਰਨਗੇ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਆਸਟਿਨ ਯੂਕ੍ਰੇਨ ਦੇ ਅਧਿਕਾਰੀਆਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਰੂਸ ਦੇ ਖਿਲਾਫ ਯੂਕ੍ਰੇਨ ਦਾ ਅਮਰੀਕੀ ਸਮਰਥਨ ਅਡੋਲ ਹੈ ਅਤੇ ਜਾਰੀ ਰਹੇਗਾ। ਭਾਵੇਂ ਦੁਨੀਆ ਦਾ ਧਿਆਨ ਪੱਛਮੀ ਏਸ਼ੀਆ ਵੱਲ ਖਿੱਚਿਆ ਗਿਆ ਹੈ ਅਤੇ ਲਗਭਗ 21 ਮਹੀਨਿਆਂ ਤੋਂ ਚੱਲੀ ਜੰਗ ਕਾਰਨ ਥਕਾਵਟ ਦੇ ਸੰਕੇਤ ਮਿਲ ਰਹੇ ਹਨ।
ਉਥੇ ਹੀ ਰੂਸ ਨੇ 2016 ਯੂਰੋਵਿਜ਼ਨ ਸੰਗੀਤ ਮੁਕਾਬਲੇ ਜਿੱਤਣ ਵਾਲੇ ਯੂਕ੍ਰੇਨੀ ਗਾਇਕਾ ਨੂੰ ਲੋੜੀਂਦੇ ਸੂਚੀ ਵਿੱਚ ਸ਼ਾਮਲ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਾਇਕਾ ਸੁਜ਼ਾਨਾ ਜਮਾਲਦੀਨੋਵਾ ਨੂੰ ਅਪਰਾਧਿਕ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਹਿ ਮੰਤਰਾਲੇ ਦੇ ਡੇਟਾਬੇਸ ਵਿੱਚ ਸੂਚੀਬੱਧ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
