ਨਿਊਯਾਰਕ, 28 ਨਵੰਬਰ (ਹਿ.ਸ.)। ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਨਾਲ ਪ੍ਰਕਾਸ਼ ਪੁਰਬ ਮੌਕੇ ਲੋਂਗ ਆਈਲੈਂਡ ਦੇ ਇੱਕ ਗੁਰਦੁਆਰੇ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਧੱਕਾ-ਮੁੱਕੀ ਕੀਤੀ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਮੱਥਾ ਟੇਕਣ ਲਈ ਗਏ ਹੋਏ ਸਨ। ਖਾਲਿਸਤਾਨ ਸਮਰਥਕਾਂ ਵੱਲੋਂ ਇਨ੍ਹਾਂ ਲੋਕਾਂ ਨੂੰ ਬਾਹਰ ਕੱਢ ਦਿੱਤਾ।
ਇੱਕ ਵੀਡੀਓ ਵਿੱਚ, ਸੰਧੂ ਨੂੰ ਕਥਿਤ ਤੌਰ ‘ਤੇ ਭਾਰਤ ਦੁਆਰਾ ਨਾਮਜ਼ਦ ਅੱਤਵਾਦੀਆਂ ਹਰਦੀਪ ਸਿੰਘ ਨਿੱਝਰ ਅਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਬਿਆਨ ਦਿੰਦੇ ਹੋਏ ਭੀੜ ਦਾ ਸਾਹਮਣਾ ਕਰਦੇ ਦੇਖਿਆ ਜਾ ਸਕਦਾ ਹੈ। ਹਾਲਾਤ ਇੰਨੇ ਖਰਾਬ ਹੋ ਗਏ ਕਿ ਰਾਜਦੂਤ ਨੂੰ ਤੁਰੰਤ ਉੱਥੋਂ ਜਾਣਾ ਪਿਆ। ਇੱਕ ਪ੍ਰਦਰਸ਼ਨਕਾਰੀ ਗੁਰਦੁਆਰੇ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਾਉਂਦਾ ਦੇਖਿਆ ਗਿਆ।
ਸੰਧੂ ਨੇ ਐਕਸ ‘ਤੇ ਲਿਖਿਆ, ਉਨ੍ਹਾਂ ਨੂੰ ਲੋਂਗ ਆਈਲੈਂਡ ਸਥਿਤ ਗੁਰੂ ਨਾਨਕ ਦਰਬਾਰ ਵਿਖੇ ਗੁਰਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦੌਰਾਨ ਕੀਰਤਨ ਸਰਵਣ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦੇ ਇਕਜੁਟਤਾ, ਏਕਤਾ ਅਤੇ ਬਰਾਬਰੀ ਦੇ ਸਦੀਵੀ ਸੰਦੇਸ਼ ਬਾਰੇ ਚਰਚਾ ਕੀਤੀ। ਲੰਗਰ ਵਿੱਚ ਸ਼ਾਮਲ ਹੋਏ। ਸਾਰਿਆਂ ਦੇ ਲਈ ਆਸ਼ੀਰਵਾਦ ਮੰਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
