ਕਾਬੁਲ, 12 ਜਨਵਰੀ (ਹਿ.ਸ.)। ਅਫਗਾਨਿਸਤਾਨ ‘ਚ ਅੱਜ (ਸ਼ੁੱਕਰਵਾਰ) ਨੂੰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਫਗਾਨਿਸਤਾਨ ਦੀ ਧਰਤੀ 24 ਘੰਟਿਆਂ ‘ਚ ਦੂਜੀ ਵਾਰ ਭੂਚਾਲ ਨਾਲ ਹਿੱਲ ਗਈ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ। ਇਹ ਭੂਚਾਲ ਜ਼ਮੀਨ ਤੋਂ 17 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
ਵੀਰਵਾਰ ਨੂੰ ਵੀ ਅਫਗਾਨਿਸਤਾਨ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦਾ ਪ੍ਰਭਾਵ ਭਾਰਤ ਅਤੇ ਪਾਕਿਸਤਾਨ ਤੱਕ ਦਿਖਾਈ ਦਿੱਤਾ। ਪਾਕਿਸਤਾਨ ਦੇ ਲਾਹੌਰ, ਇਸਲਾਮਾਬਾਦ ਵਰਗੇ ਸ਼ਹਿਰਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੀ ਗੱਲ ਕਰੀਏ ਤਾਂ ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.1 ਮਾਪੀ ਗਈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ‘ਚ ਜ਼ਮੀਨ ਤੋਂ 220 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
