ਮੁੰਬਈ, 22 ਅਕਤੂਬਰ (ਹਿ. ਸ.)। ਹਾਲ ਹੀ ‘ਚ ‘ਬਿੱਗ ਬੌਸ-17’ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਘਰ ‘ਚ ਐਂਟਰੀ ਕਰਦੀ ਨਜ਼ਰ ਆ ਰਹੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਲਮਾਨ ਖਾਨ ਨਾਲ ਸਟੇਜ ‘ਤੇ ਖੂਬ ਮਸਤੀ ਕੀਤੀ। ਇਸ ਵਾਰ ਦੋਵੇਂ ਬਿੱਗ ਬੌਸ ਦੇ ਮੰਚ ‘ਤੇ ਇਕ-ਦੂਜੇ ਨਾਲ ਫਲਰਟ ਕਰਦੇ ਨਜ਼ਰ ਆਏ।
ਸਲਮਾਨ ਖਾਨ ‘ਬਿੱਗ ਬੌਸ-17’ ਦੇ ਪਹਿਲੇ ਹਫਤੇ ਹੋਸਟ ਦੇ ਤੌਰ ‘ਤੇ ਵਾਪਸ ਆ ਗਏ ਹਨ। ‘ਵੀਕੈਂਡ ਕਾ ਵਾਰ’ ‘ਚ ਪਹਿਲੇ ਹਫਤੇ ਹੀ ਕਾਫੀ ਡਰਾਮਾ ਦੇਖਣ ਨੂੰ ਮਿਲਿਆ ਹੈ। ਹੁਣ ਇਸ ਐਪੀਸੋਡ ਦੇ ਦੂਜੇ ਦਿਨ ਦਾ ਪ੍ਰੋਮੋ ਸਾਹਮਣੇ ਆਇਆ ਹੈ। ਸਲਮਾਨ ਖਾਨ ਇਸ ਐਪੀਸੋਡ ਨੂੰ ਹੋਸਟ ਕਰਦੇ ਨਜ਼ਰ ਆਏ। ਇਸ ਵਾਰ ਉਨ੍ਹਾਂ ਨੇ ਸਟੇਜ ‘ਤੇ ਕੰਗਨਾ ਰਣੌਤ ਦਾ ਸਵਾਗਤ ਕੀਤਾ। ਕੰਗਨਾ ਅਜਿਹੀ ਅਭਿਨੇਤਰੀ ਹੈ, ਜਿਸ ਨਾਲ ਫਲਰਟ ਕਰਨ ਦੀ ਕੋਈ ਹਿੰਮਤ ਨਹੀਂ ਕਰਦਾ। ਹਾਲਾਂਕਿ ਸਲਮਾਨ ਖਾਨ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਹੈ। ਕੰਗਨਾ ਰਣੌਤ ਨੇ ‘ਵੀਕੈਂਡ ਕਾ ਵਾਰ’ ‘ਚ ਬਿੱਗ ਬੌਸ ਦੇ ਸੈੱਟ ‘ਤੇ ਸ਼ਾਨਦਾਰ ਐਂਟਰੀ ਕੀਤੀ ਹੈ।
ਆਪਣੀ ਆਉਣ ਵਾਲੀ ਫਿਲਮ ‘ਤੇਜਸ’ ਦੇ ਪ੍ਰਮੋਸ਼ਨ ਲਈ ਪਹੁੰਚੀ ਕੰਗਨਾ ਰਣੌਤ ਨੇ ਬਿੱਗ ਬੌਸ ਦੇ ਘਰ ‘ਚ ਖੂਬਸੂਰਤ ਵਨ-ਪੀਸ ਗਾਊਨ ਪਾਇਆ ਹੋਇਆ ਸੀ। ਕੰਗਨਾ ਦੇ ਲੁੱਕ ਨੂੰ ਦੇਖ ਕੇ ਸਲਮਾਨ ਖਾਨ ਉਸ ਨਾਲ ਫਲਰਟ ਕਰ ਰਹੇ ਸਨ। ਕੰਗਨਾ ਨੇ ਸਲਮਾਨ ਨੂੰ ਫਲਰਟ ਕਰਨ ਦਾ ਹੁਨਰ ਦਿਖਾਉਣ ਲਈ ਕਿਹਾ ਅਤੇ ਉਨ੍ਹਾਂ ਨੇ ਤੁਰੰਤ ਪਿਕ-ਅੱਪ ਲਾਈਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਸਲਮਾਨ ਨੇ ਕੰਗਨਾ ਦੀ ਤਾਰੀਫ ਕਰਦੇ ਹੋਏ ਕਿਹਾ, ”ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ।” ਕੰਗਨਾ ਨੇ ਵੀ ਉਸਨੂੰ ਜਵਾਬ ਦਿੰਦੇ ਹੋਏ ਕਿਹਾ, ‘ਧੰਨਵਾਦ’ ਕੀਤਾ। ਇਸ ਤੋਂ ਬਾਅਦ ਸਲਮਾਨ ਅਤੇ ਕੰਗਨਾ ਨੇ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਗੀਤ ‘ਤੇ ਡਾਂਸ ਕੀਤਾ।
ਇਸ ਤੋਂ ਬਾਅਦ ਕੰਗਨਾ ‘ਬਿੱਗ ਬੌਸ-17’ ਦੇ ਘਰ ਵੀ ਗਈ, ਜਿੱਥੇ ਪ੍ਰਤੀਯੋਗੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਉਨ੍ਹਾਂ ਦਾ ਮਨੋਰੰਜਨ ਕੀਤਾ। ਅੰਕਿਤਾ ਅਤੇ ਵਿੱਕੀ ਨੇ ਸ਼ਾਨਦਾਰ ਡਾਂਸ ਕੀਤਾ। ਮਨਾਰਾ ਚੋਪੜਾ ਨੇ ਖੁਦ ਕੰਗਣਾ ਨਾਲ ਡਾਂਸ ਕੀਤਾ। ਆਖਿਰਕਾਰ ਐਸ਼ਵਰਿਆ ਸ਼ਰਮਾ ਦੀ ਇੱਕ ਝਲਕ ਵੀ ਦੇਖਣ ਨੂੰ ਮਿਲੀ। ਇਸ ‘ਚ ਉਹ ਕੰਗਨਾ ਦਾ ਮਸ਼ਹੂਰ ਡਾਇਲਾਗ ਬੋਲਦੀ ਨਜ਼ਰ ਆ ਰਹੀ ਸੀ। ਇਹ ਸਭ ਦੇਖ ਕੇ ਕੰਗਨਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਇਸ ਵਾਰ ਕੰਗਨਾ ਰਣੌਤ ਵੀ ਸਲਮਾਨ ਖਾਨ ਨਾਲ ਕੰਟੈਸਟ ਦੀ ਕਲਾਸ ਲੈਣ ਪਹੁੰਚੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
