ਮੁੰਬਈ, 29 ਦਸੰਬਰ (ਹਿ. ਸ.)। ਪ੍ਰਭਾਸ ਦੀ ‘ਸਾਲਾਰ’ ਬਾਕਸ ਆਫਿਸ ‘ਤੇ ਜ਼ਬਰਦਸਤ ਕਾਰੋਬਾਰ ਕਰ ਰਹੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਇੰਨਾ ਹੀ ਨਹੀਂ ਪ੍ਰਭਾਸ ਦੀ ਕ੍ਰਾਈਮ ਥ੍ਰਿਲਰ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ‘ਸਾਲਾਰ’ ਨੇ ਰਿਲੀਜ਼ ਦੇ ਸੱਤਵੇਂ ਦਿਨ ਵੀ ਕਰੋੜਾਂ ਰੁਪਏ ਕਮਾ ਲਏ ਹਨ। 7ਵੇਂ ਦਿਨ ਦੇ ਕਲੈਕਸ਼ਨ ਤੋਂ ਬਾਅਦ ਫਿਲਮ ਦੇ 500 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
‘ਸਾਲਾਰ’ 22 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਨੇ ਪਹਿਲੇ ਦਿਨ 90.70 ਕਰੋੜ ਦੀ ਕਮਾਈ ਕੀਤੀ। ਇਹ ਫਿਲਮ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ‘ਸਾਲਾਰ’ ਨੇ ਰਿਲੀਜ਼ ਦੇ ਦੂਜੇ ਦਿਨ 56.35 ਕਰੋੜ, ਤੀਜੇ ਦਿਨ 62.05 ਕਰੋੜ, ਚੌਥੇ ਦਿਨ 46.30 ਕਰੋੜ, ਪੰਜਵੇਂ ਦਿਨ 24.90 ਕਰੋੜ ਅਤੇ ਛੇਵੇਂ ਦਿਨ 15.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹੁਣ ਫਿਲਮ ਦੀ ਸੱਤਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ।
ਸਕਨਿਲਕ ਦੀ ਟ੍ਰੈਂਡ ਰਿਪੋਰਟ ਮੁਤਾਬਕ ‘ਸਾਲਾਰ’ ਨੇ ਆਪਣੀ ਰਿਲੀਜ਼ ਦੇ ਸੱਤਵੇਂ ਦਿਨ 13.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਨਾਲ ‘ਸਾਲਾਰ’ ਦੀ 7 ਦਿਨਾਂ ਦੀ ਕੁਲ ਕੁਲੈਕਸ਼ਨ ਹੁਣ 308.90 ਕਰੋੜ ਰੁਪਏ ਹੋ ਗਈ ਹੈ। ‘ਸਾਲਾਰ’ ਨਾ ਸਿਰਫ ਦੇਸ਼ ਵਿਚ ਸਗੋਂ ਦੁਨੀਆ ਭਰ ਵਿਚ ਭਾਰੀ ਮੁਨਾਫਾ ਕਮਾ ਰਿਹਾ ਹੈ। ਫਿਲਮ ਨੂੰ ਗਲੋਬਲ ਬਾਕਸ ਆਫਿਸ ‘ਤੇ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ।
ਫਿਲਮ ਦੀ ਵਿਸ਼ਵਵਿਆਪੀ ਕਮਾਈ ਦੀ ਗੱਲ ਕਰੀਏ ਤਾਂ ‘ਸਾਲਾਰ’ ਨੇ ਆਪਣੀ ਰਿਲੀਜ਼ ਦੇ 6 ਦਿਨਾਂ ‘ਚ 450.70 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਦੀ ਵਿਸ਼ਵਵਿਆਪੀ ਕਲੈਕਸ਼ਨ ਵਿੱਚ ਸੱਤਵੇਂ ਦਿਨ 20-30 ਕਰੋੜ ਰੁਪਏ ਦਾ ਵਾਧਾ ਹੋਣ ਦੀ ਸੰਭਾਵਨਾ ਹੈ। 7ਵੇਂ ਦਿਨ ਦੇ ਕਲੈਕਸ਼ਨ ਤੋਂ ਬਾਅਦ ਫਿਲਮ ਦੇ 500 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
