
ਇੰਫਾਲ, 29 ਦਸੰਬਰ (ਹਿ. ਸ.)। ਮਨੀਪੁਰ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ। ਪੁਲਿਸ ਵੱਲੋਂ ਅੱਜ ਦਿੱਤੀ ਗਈ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਇੰਫਾਲ ਪੂਰਬੀ, ਥੌਬਲ ਅਤੇ ਚੂਰਾਚਾਂਦਪੁਰ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਮੁਹਿੰਮ ਦੌਰਾਨ ਇੰਫਾਲ ਪੂਰਬੀ ਜ਼ਿਲੇ ਦੇ ਪੁੰਗਡੋਂਗਬਾਮ-ਸੇਕਟਾ-ਲੋਸਾਂਗਖੋਂਗ ਦੀ ਤਲਹਟੀ ਤੋਂ ਇਕ ਐੱਮ 16 ਰਾਈਫਲ, ਇਕ ਐੱਮ 21 ਸਨਾਈਪਰ ਰਾਈਫਲ, ਇਕ ਖਾਲੀ ਮੈਗਜ਼ੀਨ ਦੇ ਨਾਲ ਇਕ ਐੱਮ 21 ਸਨਾਈਪਰ ਰਾਈਫਲ ਅਤੇ ਡੈਟੋਨੇਟਰ ਤੋਂ ਬਿਨਾਂ ਤਿੰਨ 36 ਐੱਚ ਈ ਗ੍ਰਨੇਡ ਬਰਾਮਦ ਕੀਤੇ ਗਏ ਹਨ।
ਦੂਜੇ ਪਾਸੇ ਚੂਰਾਚੰਦਪੁਰ ਜ਼ਿਲ੍ਹੇ ਦੇ ਪਿੰਡ ਐੱਲ ਕਾਨਨ ਤੋਂ ਦੋ 9 ਐੱਮ. ਐੱਮ. ਪਿਸਤੌਲ, ਦੋ 9 ਐੱਮ. ਐੱਮ. ਮੈਗਜ਼ੀਨ, 4 ਜਿੰਦਾ ਰੌਂਦ ਅਤੇ 2 ਜਿੰਦਾ ਰਾਉਂਡ ਨਾਲ ਭਰੀ ਇੱਕ 9 ਐੱਮ. ਐੱਮ. ਪਿਸਤੌਲ ਅਤੇ ਖਾਲੀ ਮੈਗਜ਼ੀਨ ਬਰਾਮਦ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
