ਮੁੰਬਈ, 29 ਸਤੰਬਰ (ਹਿ. ਸ.)। ਗਣੇਸ਼ ਵਿਸਰਜਨ ਦੇ ਦਿਨ ਯਾਨੀ 28 ਸਤੰਬਰ ਨੂੰ ਦੋ ਫਿਲਮਾਂ ਰਿਲੀਜ਼ ਹੋਈਆਂ। ਇੱਕ ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਤ ‘ਦ ਵੈਕਸੀਨ ਵਾਰ’ ਹੈ। ਇਸ ਫਿਲਮ ਵਿੱਚ ਨਾਨਾ ਪਾਟੇਕਰ, ਪੱਲਵੀ ਜੋਸ਼ੀ, ਅਨੁਪਮ ਖੇਰ ਅਤੇ ਗਿਰਿਜਾ ਓਕ ਵਰਗੀਆਂ ਮਜ਼ਬੂਤ ਸਟਾਰ ਕਾਸਟ ਹਨ। ਦੂਜੀ ‘ਫੁਕਰੇ-3’ ਹੈ। ਦੋਵਾਂ ਫਿਲਮਾਂ ਦੀ ਪਹਿਲੇ ਦਿਨ ਦੀ ਕਮਾਈ ਦਾ ਖੁਲਾਸਾ ਹੋਇਆ ਹੈ। ‘ਫੁਕਰੇ-3’ ਨੇ ‘ਦ ਵੈਕਸੀਨ ਵਾਰ’ ਨੂੰ ਪਛਾੜਦੇ ਹੋਏ ਜ਼ਬਰਦਸਤ ਓਪਨਿੰਗ ਕੀਤੀ ਹੈ।
‘ਫੁਕਰੇ-3’ ’ਚ ਪੁਲਕਿਤ ਸਮਰਾਟ, ਵਰੁਣ ਸ਼ਰਮਾ, ਮਨਜੋਤ ਸਿੰਘ, ਰਿਚਾ ਚੱਢਾ ਅਤੇ ਪੰਕਜ ਤ੍ਰਿਪਾਠੀ ਜਿਹੇ ਕਲਾਕਾਰ ਹਨ। ਪਹਿਲੇ ਦਿਨ ਦੇ ਕਲੈਕਸ਼ਨ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹ ਫੁਕਰੇ ਗੈਂਗ ਪਿਛਲੀਆਂ ਦੋ ਕਿਸ਼ਤਾਂ ਵਾਂਗ ਬਾਕਸ ਆਫਿਸ ’ਤੇ ਇਕ ਵਾਰ ਫਿਰ ਧਮਾਲ ਮਚਾ ਰਹੀ ਹੈ।‘ਫੁਕਰੇ-3’ ’ਚ ਵੀ ਇਹ ਸਿਤਾਰੇ ਬਿਨਾਂ ਕਿਸੇ ਮਿਹਨਤ ਦੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਦੀ ਪੂਰੀ ਖੁਰਾਕ ਦੇਣ ਵਿਚ ਸਫਲ ਰਹੇ ਹਨ।
ਸ਼ੁੱਕਰਵਾਰ ਨੂੰ ਗਣੇਸ਼ ਵਿਸਰਜਨ ਦੇ ਬਾਵਜੂਦ ਫਿਲਮ ‘ਫੁਕਰੇ-3’ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਲਈ ਸਿਨੇਮਾਘਰਾਂ ’ਚ ਦਰਸ਼ਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਹੁਣ ਫਿਲਮ ਦੇ ਪਹਿਲੇ ਦਿਨ ਦੀ ਓਪਨਿੰਗ ਦੇ ਅੰਕੜੇ ਵੀ ਸਾਹਮਣੇ ਆਏ ਹਨ, ਜਿਸ ਮੁਤਾਬਕ ਫਿਲਮ ਨੇ ‘ਦ ਵੈਕਸੀਨ ਵਾਰ’ ਨੂੰ ਪਛਾੜਦੇ ਹੋਏ ਜ਼ਬਰਦਸਤ ਓਪਨਿੰਗ ਕੀਤੀ ਹੈ।
ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, ‘ਫੁਕਰੇ-3’ ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 8.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਅੰਦਾਜ਼ਨ ਅੰਕੜੇ ਹਨ, ਪਰ ਇਹ ਫਿਲਮ ਯਕੀਨੀ ਤੌਰ ’ਤੇ ‘ਦ ਵੈਕਸੀਨ ਵਾਰ’ ਤੋਂ ਅੱਗੇ ਨਿਕਲ ਗਈ ਹੈ। ਨਾਨਾ ਪਾਟੇਕਰ ਦੀ ਮੁੱਖ ਭੂਮਿਕਾ ਵਾਲੀ ‘ਦ ਵੈਕਸੀਨ ਵਾਰ’ ਪਹਿਲੇ ਦਿਨ ਸਿਰਫ਼ 1.30 ਕਰੋੜ ਰੁਪਏ ਕਮਾ ਸਕੀ। ਮੌਜੂਦਾ ਅੰਕੜਿਆਂ ਮੁਤਾਬਕ ‘ਫੁਕਰੇ-3’ ਆਉਣ ਵਾਲੇ ਦਿਨਾਂ ’ਚ ਚੰਗੀ ਕਮਾਈ ਕਰ ਸਕਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
