ਮੁੰਬਈ, 05 ਜਨਵਰੀ (ਹਿ. ਸ.)। ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਰਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਨੂਪੁਰ ਇੱਕ ਫਿਟਨੈਸ ਟ੍ਰੇਨਰ ਹਨ ਅਤੇ ਦੋਸਤਾਂ ਨਾਲ ਮੈਰਾਥਨ ਦੌੜ ਕੇ ਆਪਣੇ ਵਿਆਹ ’ਚ ਸ਼ਾਮਲ ਹੋਏ ਸੀ। ਇਸ ‘ਤੇ ਨੇਟੀਜ਼ਨਸ ਨੇ ਨੂਪੁਰ ਨੂੰ ਟ੍ਰੋਲ ਕੀਤਾ। ਆਇਰਾ ਜੋ ਕਿ ਹੁਣ ਮਿਸਿਜ਼ ਸ਼ਿਖਰੇ ਬਣ ਚੁੱਕੀ ਹੈ, ਨੇ ਇਨ੍ਹਾਂ ਟ੍ਰੋਲਰਾਂ ‘ਤੇ ਜੰਮ ਕੇ ਭੜਾਸ ਹੈ।
ਵਿਆਹ ਤੋਂ ਬਾਅਦ ਆਇਰਾ ਨੇ ਆਪਣੇ ਪਤੀ ਨਾਲ ਆਪਣੀ ਪਹਿਲੀ ਸੈਲਫੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਵਿਆਹ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਨੂਪੁਰ ਸਪੋਰਟਸ ਟੀ-ਸ਼ਰਟ ਪਾਈ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਇਰਾ ਨੇ ਨੂਪੁਰ ਦੇ ਦੌੜਦੇ ਹੋਏ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸ਼ੇਅਰ ਕਰਕੇ ਉਨ੍ਹਾਂ ਨੇ ਨੂਪੁਰ ਨੂੰ ਟ੍ਰੋਲ ਕਰਨ ਵਾਲਿਆਂ ਦੀ ਕਲਾਸ ਲਗਾਈ ਹੈ। ਆਯਰਾ ਨੇ ਕਿਹਾ, ਉਹ ਘੋੜੇ ‘ਤੇ ਨਹੀਂ ਆਇਆ। ਉਹ ਵਿਆਹ ਵਾਲੀ ਥਾਂ ਤੱਕ ਭੱਜ ਕੇ ਆਇਆ ਅਤੇ ਮੈਂ ਸੜਕਾਂ ‘ਤੇ ਉਸਦੇ ਪਿਆਰ ਭਰੇ ਪੋਸਟਰ ਲਗਾਏ ਸਨ।
ਆਮਿਰ ਦਾ ਜਵਾਈ ਅਤੇ ਆਇਰਾ ਦੇ ਪਤੀ ਨੂਪੁਰ ਬਾਲੀਵੁੱਡ ਹਸਤੀਆਂ ਲਈ ਫਿਟਨੈਸ ਟ੍ਰੇਨਰ ਹਨ। ਉਹ ਆਮਿਰ ਖਾਨ ਦੇ ਫਿਟਨੈੱਸ ਟ੍ਰੇਨਰ ਵੀ ਰਹਿ ਚੁੱਕੇ ਹਨ। ਆਇਰਾ ਅਤੇ ਨੂਪੁਰ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਮਈ ਵਿੱਚ ਉਨ੍ਹਾਂ ਦੀ ਮੰਗਣੀ ਹੋਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
