
ਮੁੰਬਈ, 14 ਜਨਵਰੀ (ਹਿ. ਸ.)। ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਰਿਸੈਪਸ਼ਨ ਸਮਾਰੋਹ ਮੁੰਬਈ ‘ਚ ਆਯੋਜਿਤ ਕੀਤਾ ਗਿਆ। ਨੂਪੁਰ ਅਤੇ ਆਇਰਾ ਨੇ ਪਹਿਲਾਂ 3 ਜਨਵਰੀ ਨੂੰ ਕੋਰਟ ਮੈਰਿਜ ਕੀਤੀ ਸੀ ਅਤੇ ਬਾਅਦ ‘ਚ ਦੋਹਾਂ ਨੇ 10 ਜਨਵਰੀ ਨੂੰ ਉਦੈਪੁਰ ‘ਚ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਆਇਰਾ ਅਤੇ ਨੂਪੁਰ ਨੇ ਮੁੰਬਈ ‘ਚ ਵਿਆਹ ਦੀ ਰਿਸੈਪਸ਼ਨ ਰੱਖੀ ਸੀ। ਇਸ ਰਿਸੈਪਸ਼ਨ ‘ਚ ਸਿਨੇਮਾ ਜਗਤ ਦੇ ਕਈ ਕਲਾਕਾਰ ਸ਼ਾਮਲ ਹੋਏ। ਇੰਨਾ ਹੀ ਨਹੀਂ ਸਮਾਗਮ ਵਿੱਚ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ। ਠਾਕਰੇ ਪਰਿਵਾਰ ਨੇ ਵੀ ਆਮਿਰ ਦੀ ਬੇਟੀ ਦੇ ਰਿਸੈਪਸ਼ਨ ‘ਚ ਸ਼ਿਰਕਤ ਕੀਤੀ।
ਇਸ ਪਾਰਟੀ ‘ਚ ਮਨਸੇ ਪ੍ਰਧਾਨ ਰਾਜ ਠਾਕਰੇ ਵੀ ਆਪਣੀ ਪਤਨੀ ਸ਼ਰਮੀਲਾ ਠਾਕਰੇ ਨਾਲ ਪਹੁੰਚੇ। ਇਸ ਵਿਆਹ ਦੇ ਰਿਸੈਪਸ਼ਨ ਸਮਾਰੋਹ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਆਇਰਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਰਾਜ ਠਾਕਰੇ ਪੂਰੇ ਮਰਾਠਾ ਅੰਦਾਜ਼ ‘ਚ ਨਜ਼ਰ ਆਏ। ਉਹ ਕੁੜਤਾ, ਪਜਾਮਾ ਅਤੇ ਮਫਲਰ ਨਾਲ ਰਿਸੈਪਸ਼ਨ ਵਿੱਚ ਸ਼ਾਮਲ ਹੋਏ। ਰਾਜ ਠਾਕਰੇ ਦੀ ਪਤਨੀ ਸ਼ਰਮੀਲਾ ਨੇ ਵੀ ਡਿਜ਼ਾਈਨਰ ਸਾੜ੍ਹੀ ਪਹਿਨੀ ਅਤੇ ਮਰਾਠੀ ਲੁੱਕ ਦਿੱਤਾ। ਉਨ੍ਹਾਂ ਦੀ ਸਾਦਗੀ ਨੇ ਨੇਟੀਜ਼ਨਾਂ ਦਾ ਧਿਆਨ ਖਿੱਚਿਆ ਹੈ। ਰਾਜ ਠਾਕਰੇ ਦੀ ਇਸ ਵੀਡੀਓ ਨੂੰ ਪਾਪਰਾਜ਼ੀ ਇੰਸਟਾਗ੍ਰਾਮ ਪੇਜ ਨੇ ਸ਼ੇਅਰ ਕੀਤਾ ਹੈ। ਇਸ ਰਿਸੈਪਸ਼ਨ ‘ਚ ਰਾਜ ਠਾਕਰੇ ਤੋਂ ਇਲਾਵਾ ਉਨ੍ਹਾਂ ਦੀ ਭਰਜਾਈ ਅਤੇ ਭਤੀਜੇ ਨੇ ਵੀ ਸ਼ਿਰਕਤ ਕੀਤੀ। ਰਿਸੈਪਸ਼ਨ ‘ਚ ਰਸ਼ਮੀ ਠਾਕਰੇ, ਵਿਧਾਇਕ ਆਦਿਤਿਆ ਠਾਕਰੇ ਅਤੇ ਤੇਜਸ ਠਾਕਰੇ ਵੀ ਸ਼ਾਮਲ ਹੋਏ।
ਆਯਰਾ ਅਤੇ ਨੂਪੁਰ ਦੇ ਇਸ ਗ੍ਰੈਂਡ ਰਿਸੈਪਸ਼ਨ ‘ਚ ਬਾਲੀਵੁੱਡ ਅਦਾਕਾਰਾਂ ਦੇ ਨਾਲ-ਨਾਲ ਸਾਊਥ ਦੇ ਕਲਾਕਾਰ ਵੀ ਮੌਜੂਦ ਸਨ। ਰਿਸੈਪਸ਼ਨ ‘ਤੇ ਧਰਮਿੰਦਰ, ਵਹੀਦਾ ਰਹਿਮਾਨ, ਮੁਮਤਾਜ਼, ਸਾਇਰਾ ਬਾਨੋ, ਹੇਮਾ ਮਾਲਿਨੀ, ਰੇਖਾ, ਜਯਾ ਬੱਚਨ, ਅਨਿਲ ਕਪੂਰ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋਈਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
