ਆਈਜ਼ੌਲ, 14 ਜਨਵਰੀ (ਹਿ. ਸ.)। ਅਸਾਮ ਰਾਈਫਲਜ਼ ਨੇ ਮਿਜ਼ੋਰਮ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਵਿਦੇਸ਼ੀ ਸਿਗਰਟਾਂ ਜ਼ਬਤ ਕੀਤੀਆਂ ਹਨ। ਅਸਾਮ ਰਾਈਫਲਜ਼ ਦੇ ਸੂਤਰਾਂ ਨੇ ਅੱਜ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਦੋ ਵੱਖ-ਵੱਖ ਛਾਪਿਆਂ ਦੌਰਾਨ ਚਾਂਪਾਈ ਜ਼ਿਲ੍ਹੇ ਤੋਂ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਲਾਲਰੀਨ ਡਿੱਕੀ ਨਾਮਕ ਔਰਤ ਕੋਲੋਂ ਹੈਰੋਇਨ ਨਾਲ ਭਰੀਆਂ 52 ਸਾਬਣਦਾਨੀਆਂ ਜ਼ਬਤ ਕੀਤੀਆਂ ਗਈਆਂ। ਆਸਾਮ ਰਾਈਫਲਜ਼ ਨੇ ਪਲਾਸਟਿਕ ਦੀਆਂ ਸਾਬਣਦਾਨੀਆਂ ਵਿੱਚੋਂ ਕੁੱਲ 628 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ 4 ਕਰੋੜ 39 ਲੱਖ 60 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਗ੍ਰਿਫਤਾਰ ਔਰਤ ਦਾ ਘਰ ਚਾਂਪਾਈ ਜ਼ਿਲੇ ਦੇ ਜੋਖਾਥਾਰ ‘ਚ ਹੈ।
ਇੱਕ ਹੋਰ ਕਾਰਵਾਈ ਵਿੱਚ ਅਸਾਮ ਰਾਈਫਲਜ਼ ਨੇ ਚਾਂਪਈ ਜ਼ਿਲ੍ਹੇ ਤੋਂ ਵਿਦੇਸ਼ੀ ਸਿਗਰਟਾਂ ਦੇ 95 ਕਾਰਟੂਨ ਜ਼ਬਤ ਕੀਤੇ। ਅਸਾਮ ਰਾਈਫਲਜ਼ ਦੇ ਇਕ ਸੂਤਰ ਨੇ ਦੱਸਿਆ ਕਿ ਜ਼ਬਤ ਸਿਗਰਟਾਂ ਦੀ ਕੀਮਤ ਲਗਭਗ 1 ਕਰੋੜ 23 ਲੱਖ 50 ਹਜ਼ਾਰ ਰੁਪਏ ਹੈ।
ਬਰਾਮਦ ਹੈਰੋਇਨ ਅਤੇ ਔਰਤ ਨੂੰ ਚਾਂਪਾਈ ਪੁਲਿਸ ਹਵਾਲੇ ਕਰ ਦਿੱਤਾ ਗਿਆ, ਜਦਕਿ ਸਿਗਰਟਾਂ ਨੂੰ ਆਬਕਾਰੀ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
