
ਮੁੰਬਈ, 27 ਸਤੰਬਰ (ਹਿ. ਸ.)। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ 24 ਸਤੰਬਰ ਐਤਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਇੱਕ ਸ਼ਾਹੀ ਸਮਾਰੋਹ ਵਿੱਚ ਹੋਇਆ। ਆਦਿਤਿਆ ਠਾਕਰੇ ਵੀ ਪਰਿਣੀਤੀ ਅਤੇ ਰਾਘਵ ਦੇ ਵਿਆਹ ’ਚ ਸ਼ਾਮਲ ਹੋਏ ਸਨ। ਆਦਿਤਿਆ ਠਾਕਰੇ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਆਦਿਤਿਆ ਠਾਕਰੇ ਸ਼ਨੀਵਾਰ ਨੂੰ ਰਾਘਵ ਅਤੇ ਪਰਿਣੀਤੀ ਦੇ ਵਿਆਹ ਲਈ ਉਦੈਪੁਰ ਗਏ ਸਨ। ਹੁਣ ਉਨ੍ਹਾਂ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ’ਚ ਆਦਿਤਿਆ ਨੇ ਵਿਆਹ ਦੀ ਥੀਮ ਵਾਲਾ ਆਫ-ਵਾਈਟ ਕੁੜਤਾ ਅਤੇ ਉੱਪਰ ਮਲਟੀ-ਕਲਰ ਪ੍ਰਿੰਟਿਡ ਜੈਕੇਟ ਪਾਈ ਹੋਈ ਹੈ। ਆਦਿਤਿਆ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ‘‘ਤੁਹਾਨੂੰ ਦੋਵਾਂ ਨੂੰ ਵਧਾਈ। ਤੁਹਾਡੀ ਜ਼ਿੰਦਗੀ ’ਚ ਜੀਵਨ ਭਰ ਖੁਸ਼ੀ, ਚੰਗੀ ਸਿਹਤ ਅਤੇ ਪਿਆਰ ਦੀ ਕਾਮਨਾ ਕਰਦਾ ਹਾਂ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮਈ ਵਿੱਚ ਦਿੱਲੀ ਵਿੱਚ ਮੰਗਣੀ ਹੋਈ ਸੀ। ਇਸ ਮੌਕੇ ਕਈ ਸਿਆਸੀ ਆਗੂ ਮੌਜੂਦ ਸਨ। ਇਸ ਤੋਂ ਬਾਅਦ ਹੁਣ ਉਹ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
