ਕੋਲਕਾਤਾ, 27 ਸਤੰਬਰ (ਹਿ. ਸ.)। ਮਹਾਨਗਰ ਕੋਲਕਾਤਾ ਦੇ ਅਲੀਪੁਰ ਇਲਾਕੇ ’ਚ ਪੁਲਿਸ ਨੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਲਈ ਪੁਲਿਸ ਨੇ ਜਾਲ ਵਿਛਾਇਆ ਅਤੇ ਖੁਦ ਨੂੰ ਗਾਹਕ ਬਣਾਉਂਦੇ ਹੋਏ ਪਹੁੰਚੀ। ਇਸ ਵਿਚ ਦੋ ਮਹਿਲਾ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਬੁੱਧਵਾਰ ਨੂੰ ਪੁਲਿਸ ਸੂਤਰਾਂ ਨੇ ਦੱਸਿਆ ਕਿ ਅਨੀਤਾ ਯਾਦਵ ਨਾਮਕ ਔਰਤ ਦੱਖਣੀ ਕੋਲਕਾਤਾ ਦੇ ਨੁਲੀਪੁਰ ਸ਼ਾਹਪੁਰ ਕਾਲੋਨੀ ’ਚ ਇਕ ਫਲੈਟ ਵਿੱਚ ਕਿਰਾਏ ’ਤੇ ਰਹਿੰਦੀ ਸੀ। ਉਸਦੇ ਨਾਲ ਸਿਆਨਾ ਖਾਨ ਨਾਮ ਦੀ ਇਕ ਹੋਰ ਔਰਤ ਰਹਿੰਦੀ ਸੀ, ਜੋ ਮੂਲ ਰੂਪ ਤੋਂ ਮਯੂਰਭੰਜ ਰੋਡ ਇਕਬਾਲਪੁਰ ਦੀ ਰਹਿਣ ਵਾਲੀ ਹੈ। ਇਹ ਦੋਵੇਂ ਮਿਲ ਕੇ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਦੀਆਂ ਕੁੜੀਆਂ ਨੂੰ ਵਰਗਲਾ ਲਿਆਂਉਂਦੀਆਂ ਸਨ ਅਤੇ ਇੱਥੇ ਫਲੈਟ ਦੇ ਅੰਦਰ ਸੈਕਸ ਰੈਕੇਟ ਚਲਾ ਰਹੀਆਂ ਸਨ। ਇਸ ਦੇ ਲਈ ਕਦੇ ਸੋਸ਼ਲ ਮੀਡੀਆ ’ਤੇ ਕਦੇ ਮਸਾਜ ਅਤੇ ਕਦੇ ਦੋਸਤੀ ਦੇ ਇਸ਼ਤਿਹਾਰ ਦਿੱਤੇ ਜਾਂਦੇ ਸਨ। ਪੁਲਿਸ ਨੇ ਠੋਸ ਸੂਚਨਾ ਮਿਲਣ ਮਗਰੋਂ ਛਾਪਾ ਮਾਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਪਤਾ ਲਗਾਉਣ ਲਈ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
